← ਪਿਛੇ ਪਰਤੋ
ਡੇਰਾਬਸੀ, 24 ਅਗਸਤ 2019 - ਡੇਰਾਬਸੀ ਦੇ ਨਜਦੀਕ ਬਰਵਾਲਾ ਸੜਕ 'ਤੇ ਸਥਿਤ ਇੱਕ ਫੈਕਟਰੀ 'ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਰਿਏਕਟਰ ਫਟਣ ਕਾਰਨ ਹੋਇਆ। ਇਹ ਧਮਾਕਾ ਬਹੁਤ ਹੀ ਜ਼ਬਰਦਸਤ ਸੀ ਧਮਾਕੇ ਤੋਂ ਬਾਅਦ ਰਿਏਜਟਰ ਇਮਾਰਤ ਨੂੰ ਤੋੜ ਕੇ ਬਾਹਰ ਡਿੱਗ ਗਿਆ। ਧਮਾਕੇ ਤੋਂ ਬਾਅਦ ਦਰਜਨਾਂ ਦੇ ਕਰੀਬ ਵਰਕਰ ਇਮਾਰਤ ਦੇ ਮਲਬੇ ਹੇਠਾਂ ਦੱਬ ਗਏ ਅਤੇ ਜਿਨ੍ਹਾਂ ਨੂੰ ਬਹਾਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਦਸੇ 'ਚ ਜ਼ਖਮੀ ਹੋਏ ਕਈ ਵਰਕਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Total Responses : 264