← ਪਿਛੇ ਪਰਤੋ
ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਬਾਰੇ ਦਿੱਤੀ ਜਾਣਕਾਰੀ. ਸਰ੍ੀ ਅਨੰਦਪੁਰ ਸਾਹਿਬ 24 ਅਗਸਤ,2019 : ਸਿਹਤ ਵਿਭਾਗ ਵਲੋਂ ਇਸ ਇਲਾਕੇ ਵਿੱਚ ਹੜਹ੍ਾਂ ਵਰਗੇ ਹਾਲਾਤ ਵਿੱਚ ਪਰ੍ਭਾਵਿੱਤ ਹੋਏ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਉਪਰਾਲਾ ਨਿਰੰਤਰ ਜਾਰੀ ਹੈ. ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਲਗਾਤਾਰ ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਸਹੂਲਤਾਂ ਮੁਹੱਈਆਂ ਕਰਵਾ ਰਿਹਾ ਹੈ. ਲੋਕਾਂ ਨੂੰ ਇਹਨਾਂ ਗੰਭੀਰ ਹਲਾਤਾਂ ਵਿੱਚ ਆਪਣੀ ਸੁਰੱਖਿਆ ਲਈ ਜਰੂਰੀ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ ਜਿਸ ਨਾਲ ਭਵਿੱਖ ਵਿੱਚ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ. ਸਪੀਕਰ ਰਾਣਾ ਕੇ ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਵਲੋਂ ਪਰ੍ਭਾਵਿੱਤ ਪਿੰਡਾਂ ਦੇ ਦੋਰੇ ਕਰਕੇ ਲੋਕਾਂ ਨੂੰ ਹਰ ਤਰਹ੍ਾਂ ਦੀ ਰਾਹਤ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ. ਉਹਨਾਂ ਵਲੋਂ ਜਰੂਰੀ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਜਿਸ ਨਾਲ ਰਾਹਤ ਕਾਰਜਾ ਵਿੱਚ ਹੋਰ ਤੇਜੀ ਆਈ ਹੈ. ਡਾ. ਐਚ ਐਨ ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾ ਅਨੁਸਾਰ ਐਸ ਐਮ ਉ ਡਾ ਕਵਿਤਾ ਭਾਟੀਆ, ਡਾ ਅਨੰਦ ਘਈ ਅਤੇ ਡਾ ਸੁਖਵਿੰਦਰ ਸਿੰਘ ਦਿਉਲ ਤੇ ਹੋਰ ਸਟਾਫ ਮੈਂਬਰਾਂ ਨਾਲ ਪਿੰਡ ਗੱਜਪੁਰ ਤੇ ਲੋਧੀਪੁਰ ਦਾ ਦੋਰਾ ਕੀਤਾ ਗਿਆ. ਇਸ ਦੋਰਾਨ ਪਿੰਡ ਵਾਸੀਆਂ ਨੂੰ ਫਲੱਡ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਿਵੇਂ ਕਿ ਦਸਤ ਲੱਗਣੇ, ਬੁਖਾਰ ਆਉਣ ਤੇ ਸਕੀਨ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਲੋੜ ਅਨੁਸਾਰ ਮਰੀਜਾ ਨੂੰ ਦਵਾਈਆਂ ਦਿੱਤੀਆਂ ਗਈਆ. ਐਸ ਐਮ ਉ ਸਰ੍ੀ ਅਨੰਦਪੁਰ ਸਾਹਿਬ ਨੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਦੀ ਹਸਪਤਾਲ ਸਰ੍ੀ ਅਨੰਦਪੁਰ ਸਾਹਿਬ ਦੀ ਟੀਮ ਇਸ ਮੁਸੀਬਤ ਦੀ ਘੜੀ ਵਿੱਚ ਆਪ ਸਭ ਨਾਲ ਹੈ.
Total Responses : 258