ਫਾਜ਼ਿਲਕਾ, 25 ਅਗਸਤ 2019 (ਇੰਦਰਜੀਤ ਸਿੰਘ) - ਹੜ੍ਹ ਨੇ ਜਿੱਥੇ ਪੂਰੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਜਿਲਾ ਫਾਜ਼ਿਲਕਾ ਦੇ ਪਿੰਡ ਢੰਡੀ ਕਦੀਮ ਵਿੱਚ ਹੜ੍ਹ ਦੇ ਆਏ ਪਾਣੀ ਵਿੱਚ ਡੁੱਬਣ ਨਾਲ ਇੱਕ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਬੀਤੇ ਕੱਲ੍ਹ ਦੁਪਹਿਰ ਤੋਂ ਆਪਣੇ ਖੇਤ ਵਿੱਚੋ ਪਸ਼ੁਆਂ ਲਈ ਚਾਰਾ ਲੈਣ ਗਿਆ ਸੀ ਪਰ ਹੜ੍ਹ ਦੇ ਪਾਣੀ ਵਿੱਚ ਪੈਰ ਤਿਲ੍ਹਕ ਜਾਣ ਕਾਰਨ ਹੜ੍ਹ ਵਿੱਚ ਰੁੜ ਗਿਆ। ਜਿਸ ਦੀ ਲਾਸ਼ ਅੱਜ ਭਾਰਤ - ਪਾਕਿ ਸਰਹੱਦ ਉੱਤੇ ਲੱਗੀ ਫੈਂਸਿੰਗ ਦੀਆਂ ਤਾਰਾਂ ਦੇ ਵਿੱਚ ਫਸੀ ਹੋਈ ਮਿਲੀ ਜਿਸ ਨੂੰ ਬੀ ਐੱਸ ਐੱਫ ਦੀ ਸਹਾਇਤਾ ਨਾਲ ਪੁਲਿਸ ਨੂੰ ਸੌਂਪ ਦਿੱਤਾ ਗਿਆ। ਪੁਲਿਸ ਨੇ ਨੌਜਵਾਨ ਦਾ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਕੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਗਰੀਬੀ ਦੇ ਕਾਰਨ ਸਰਕਾਰ ਤੋਂ ਉਚਿੱਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਉੱਥੇ ਹੀ ਇਸ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜੱਜ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ 17 ਸਾਲ ਦਾ ਨੌਜਵਾਨ ਕੱਲ੍ਹ ਆਪਣੇ ਘਰ ਤੋਂ ਪਸ਼ੁਆਂ ਲਈ ਚਾਰਾ ਲੈਣ ਗਿਆ ਸੀ ਉਹ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ। ਜਿਸਨੂੰ ਐੱਨ ਡੀ ਆਰ ਐੱਫ ਅਤੇ ਸਿਵਲ ਪ੍ਰਸ਼ਾਸਨ ਦੀ ਟੀਮ ਨੇ ਅੱਜ ਲੱਭ ਲਿਆ ਹੈ। ਅਸੀਂ 174 ਦੇ ਤਹਿਤ ਮਾਮਲਾ ਦਰਜ ਕਰ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ ਹੈ।