ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ 25 ਅਗਸਤ
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲ ਰਹੇ "ਬਡੀ ਪੋ੍ਗਰਾਮ" ਵਿਚ ਨਸ਼ਾ ਵਿਰੋਧੀ ਮੁਹੰਮ ਤਹਿਤ ਨੋਡਲ ਅਫ਼ਸਰ ਪ੍ਰੋ ਗੁਰਲੀਨ ਦੀ ਦੇਖਰੇਖ ਹੇਠ ਭਾਈ ਆਸਾ ਸਿੰਘ ਗਰਲ਼ਜ ਕਾਲਜ ,ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਵਿਚ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਕਾਲਜ ਵਿੱਚ "ਪੋਸਟਰ ਬਣਾਉਣ " ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਨੇ ਵੱਖ-ਵੱਖ ਪੋਸਟਰ ਬਣਾ ਕੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿਦਿਆਰਥੀਆਂ ਨੇ ਇਸ ਪੋ੍ਗਰਾਮ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।
ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਅਿਧਆਪਕਾਂ ਨੂੰ ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਤਤਪਰ ਰਹਿਣ ਲਈ ਪੇ੍ਰਿਤ ਕੀਤਾ। ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ੇ ਨੰ ਠੱਲ੍ਹ ਪਾਉਣ ਲਈ ਵਿੱਦਅਕ ਅਦਾਰਿਆਂ ਨੂੰ ਅਜਿਹੇ ਨਸ਼ਾ ਵਿਰੋਧੀ ਪੋ੍ਗਰਾਮ ਕਰਾਉਣੇ ਚਾਹੀਦੇ ਹਨ ।
ਵਾਇਸ ਪ੍ਰਿੰਸੀਪਲ ਜਸਬੀਰ ਕੌਰ ,ਪ੍ਰੋ ਸੁਦੀਪ ਕੌਰ ਅਤੇ ਸੰਤ ਜਗਤਾ ਐਜੁਕੇਸ਼ਨਲ ਕਮੇਟੀ ਦੇ ਕੋਆਰਡੀਨੇਟਰ ਪ੍ਰੋ ਅੰਸ਼ਦੀਪ ਕੌਰ ਬਰਾੜ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਬੱਡੀ ਇੰਚਾਰਜ ਪ੍ਰੋ ਰਿਚਾ ਰਾਣੀ , ਪ੍ਰੋ ਕਮਲਜੀਤ ਢਿਲੋਂ , ਪ੍ਰੋ ਕੁਲਵਿੰਦਰ ਕੌਰ ,ਪ੍ਰੋ ਪਰਮਜੀਤ ਢਿਲੋਂ ,ਪ੍ਰੋ ਪਰਵਿੰਦਰ ਕੌਰ ,ਪ੍ਰੋ ਰਿਤੂ ਗਰੋਵਰ ,ਪ੍ਰੋ ਯਾਦਵਿੰਦਰ ਕੌਰ ,ਪ੍ਰੋ ਕੁਲਵਿੰਦਰ ਕੌਰ ਢਿਲੋਂ ਅਤੇ ਪ੍ਰੋ ਸੁਨੀਤਾ ਰਾਣੀ ਵੀ ਪ੍ਰੋਗਰਾਮ ਵਿੱਚ ਹਾਜਰ ਹੋਏ ਅਤੇ ਸਾਰੇ ਵਿਦਿਆਰਥੀ ਬੱਡੀਜ਼ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।