ਰੁੜਕੀ , 26 ਅਗਸਤ 2019 (ਗੁਰਪ੍ਰੀਤ ਸਿੰਘ ਜਖਵਾਲੀ) - ਅੱਜ ਪਿੰਡ ਰੁੜਕੀ ਵਿਖੇ ਸੰਵਿਧਾਨ ਸਬੰਧੀ ਪ੍ਰੀਖਿਆ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ ਵੱਖ ਉਮਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਪਹਿਲੇ ਵਰਗ ਵਿੱਚ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੇ ਦੂਸਰੇ ਵਰਗ ਵਿੱਚ ਬਾਰਵੀਂ ਪਾਸ ਤੇ 40 ਸਾਲ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ, ਨੰਬਰਦਾਰ ਹਰਚੰਦ ਸਿੰਘ ਜਖਵਾਲੀ ਨੇ ਦੱਸਿਆ ਕਿ ਪਹਿਲੀ ,ਦੂਜੀ,ਤੀਜੀ, ਪੁਜੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਰਾਸ਼ੀ ਪੰਜਾਹ ਹਜ਼ਾਰ, ਵੀਹ ਹਜ਼ਾਰ, ਦਸ ਹਜ਼ਾਰ, ਬਤੌਰ ਇਨਾਮ ਦਿੱਤੇ ਜਾਣਗੇ, ਸੈਂਟਰ ਇੰਚਾਰਜ ਰਾਜਕੁਮਾਰ ਸਿੰਘ ਤੇ ਇਸ ਮੌਕੇ ਗੁਰਮੁਖ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ ਧਰਮਿੰਦਰ ਸਿੰਘ ਅਤਾਪੁਰ ਆਦਿ ਹਾਜ਼ਰ ਰਹੇ।