← ਪਿਛੇ ਪਰਤੋ
ਪਟਿਆਲਾ, 27 ਅਗਸਤ 2019 - ਸਪੇਨ ਦੇ ਸ਼ਹਿਰ ਮੈਡਰਿਡ ਵਿਖੇ ਹੋਈ ਵਿੱਚ ਤੀਰਅੰਦਾਂਜ਼ੀ ਚੈਂਪੀਅਨਿਪ ਵਿਚ ਪੰਜਾਬੀ ਯੂਨੀਵਰਸਿਟੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੇ ਸਿਖਲਾਈ ਯਾਫ਼ਤਾ ਯੂਨੀਵਰਸਿਟੀ ਆਰਚਰੀ ਸੈਂਟਰ ਦੇ ਖਿਡਾਰੀ ਸੁਖਬੀਰ ਸਿੰਘ ਨੇ ਮਿਕਸ ਟੀਮ ਈਵੈਂਟ ਵਿਚ ਗੋਲਡ ਅਤੇ ਕੰਪਾਊਂਡ ਟੀਮ ਈਵੈਂਟ ਵਿਚ ਬਰੌਂਜ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ। ਜਦੋਂ ਕਿ ਇਸੇ ਯੂਨੀਵਰਸਿਟੀ ਦੇ ਆਰਚਰੀ ਸੈਂਟਰ ਦੇ ਕੋਚ ਗੌਰਵ ਸ਼ਰਮਾ ਅਧੀਨ ਸਿਖਲਾਈ ਲੈ ਰਹੇ ਸੰਗਮਪ੍ਰੀਤ ਸਿੰਘ ਬਿਸਲਾ (ਖਾਲਸਾ ਕਾਲਜ ਪਟਿਆਲਾ) ਨੇ ਕੰਪਾਊਂਡ ਟੀਮ ਈਵੈਂਟ ਵਿਚ ਬਰੌਂਜ ਮੈਡਲ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ· ਬੀ·ਐਸ·ਘੁੰਮਣ ਅਤੇ ਖੇਡ ਡਾਇਰੈਕਟਰ ਡਾ· ਗੁਰਦੀਪ ਕੌਰ ਵੱਲੋਂ ਇਹਨਾਂ ਖਿਡਾਰੀਆਂ ਅਤੇ ਉਹਨਾਂ ਦੇ ਕੋਚਾਂ ਦੇ ਯੂਨੀਵਰਸਿਟੀ ਵਿਖੇ ਪਹੁੰਚਣ ਤੇ ਬੁੱਕਿਆਂ ਅਤੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ। ਉਹਨਾਂ ਵੱਲੋਂ ਖਿਡਾਰੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੇ ਕੋਚਾਂ ਨੂੰ ਵਿਸ਼ੇਸ਼ ਤੌਰ ਮੁਬਾਰਕਬਾਦ ਦਿੱਤੀ ਤੇ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖਿਡਾਰੀਆਂ ਨੇ ਵਿਸ਼ਵ ਚੈਂਪੀਅਨਿਪ ਵਿੱਚ ਮੈਡਲ ਪ੍ਰਾਪਤ ਕਰਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ ਹੈ।
Total Responses : 936