ਜੀ ਐੱਸ ਪੰਨੂ
ਪਟਿਆਲਾ, 3 ਸਤੰਬਰ 2019 - ਪਾਵਰ ਕਾਮ ਮੁੱਖ ਦਫ਼ਤਰ ਵਿਖੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਨੁਮਾਇੰਦਗੀਆਂ ਅਤੇ ਪਾਵਰ ਕਾਮ ਮੈਨੇਜਮੈਂਟ ਦਰਮਿਆਨ ਮੀਟਿੰਗ ਬਲਦੇਵ ਸਿੰਘ ਸਰਾਂ ਸੀ.ਐਮ.ਡੀ. ਦੀ ਪ੍ਰਧਾਨਗੀ ਹੇਠ ਹੋਈ। ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮਹੱਤਵਪੂਰਨ ਮੰਗਾਂ ਮੰਨਣ/ਲਾਗੂ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਫੋਰਮ ਦੇ ਆਗੂਆਂ ਨੇ 4 ਸਤੰਬਰ ਦੀ ਇੱਕ ਰੋਜ਼ਾ ਹੜਤਾਲ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਅੰਦਰ ਮੈਨੇਜਮੈਂਟ ਵੱਲੋਂ ਆਰ.ਪੀ.ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜ. ਧਰਮਵੀਰ ਥਿੰਦ, ਮੁੱਖ ਇੰਜ: ਐੱਚ.ਆਰ.ਡੀ., ਇੰਜ. ਜੀ.ਐੱਸ. ਭਾਟੀਆ, ਨਿਗਰਾਨ ਇੰਜ. ਪ੍ਰਸੋਨਲ, ਬੀ.ਐੱਸ. ਗੁਰਮ, ਕਨਵੀਨਰ-ਕਮ-ਉਪ ਸਕੱਤਰ ਆਈ.ਆਰ., ਭੂਸ਼ਨ ਕੁਮਾਰ ਮੁੱਖ ਲੇਖਾ ਅਫ਼ਸਰ, ਚੇਤਨ ਸਿੰਘ ਉਪ ਸਕੱਤਰ ਅ.ਅ.2, ਅਸ਼ੋਕ ਕੁਮਾਰ ਉਪ ਸਕੱਤਰ ਵਿੱਤ, ਪਾਲ ਚੰਦ ਗੁਪਤਾ ਉਪ ਸਕੱਤਰ ਜੋਨਜ਼ ਅਤੇ ਜੁਆਇੰਟ ਫੋਰਮ ਵੱਲੋਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਵਿਜੇ ਕੁਮਾਰ ਦਸੂਹਾ, ਕੰਵਲਜੀਤ ਸਿੰਘ, ਕਾਰਜਵਿੰਦਰ ਸਿੰਘ, ਜੈਲ ਸਿੰਘ, ਬਿਰਜ ਲਾਲ, ਰਣਬੀਰ ਸਿੰਘ ਪਾਤੜਾਂ, ਰਵੇਲ ਸਿੰਘ ਸਹਾਏਪੁਰ, ਕਰਮਚੰਦ ਖੰਨਾ, ਸਿਕੰਦਰ ਨਾਥ, ਬਲਵਿੰਦਰ ਸਿੰਘ ਸੰਧੂ, ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਸਿੰਘ ਸੰਧੂ, ਕਮਲ ਸ਼ਰਮਾ, ਹਰਜਿੰਦਰ ਸਿੰਘ ਦੁਧਾਲਾ ਨੇ ਹਿੱਸਾ ਲਿਆ। ਮੀਟਿੰਗ ਅੰਦਰ ਪਾਵਰ ਕਾਮ ਮੈਨੇਜਮੈਂਟ ਵੱਲੋਂ ਦੱਸਿਆ ਗਿਆ ਕਿ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਤੇ ਚਲਾਉਣ ਤੇ ਸੋਲਰ ਪਲਾਟ ਲਾਉਣ ਲਈ ਕੇਸ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ, ਮੁਲਾਜ਼ਮਾਂ ਨੂੰ ਪੇ ਬੈਂਡ 1-12-2011 ਤੋਂ ਦੇਣ ਬਾਰੇ ਸੀ.ਐਮ.ਡੀ. ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਅਤੇ ਜਥੇਬੰਦੀ ਦੀ ਪੰਜਾਬ ਸਰਕਾਰ ਨਾਲ ਜਲਦੀ ਮੀਟਿੰਗ ਕਰਵਾਈ ਜਾਵੇਗੀ। ਮੁਲਾਜ਼ਮਾਂ/ਰਿਟਾਇਰੀਆਂ ਨੂੰ 23 ਸਾਲਾ ਸਕੇਲ ਦੇਣ ਬਾਰੇ ਸਰਕੁਲਰ ਅੰਦਰ ਕੁੱਝ ਸੋਧਾਂ ਕੀਤੀਆਂ ਜਾਣਗੀਆਂ, ਨਵੇਂ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਨੂੰ ਸੈਮੀ ਸਕਿਲਡ ਦੇ ਕਰਨ ਦੇ ਫ਼ੈਸਲੇ ਦਾ ਰੀਵਿਊ ਕੀਤਾ ਜਾਵੇਗਾ। ਕੰਟਰੈਕਟ ਤੇ ਕੰਮ ਕਰਦੇ ਇੱਕ ਹਜ਼ਾਰ ਲਾਈਨਮੈਨ/ਐੱਸ.ਐੱਸ.ਏ. ਨੂੰ ਬੀ.ਓ.ਡੀ. ਦੀ ਮੀਟਿੰਗ 'ਚ ਫ਼ੈਸਲਾ ਕਰਕੇ ਰੈਗੂਲਰ ਕਰ ਦਿੱਤਾ ਜਾਵੇਗਾ। ਜਥੇਬੰਦੀ ਦੇ ਆਗੂਆਂ/ਵਰਕਰਾਂ ਦੀਆਂ ਸਿਆਸੀ ਅਧਾਰ ਤੇ ਕੀਤੀਆਂ ਬਦਲੀਆਂ 15 ਦਿਨਾਂ ਵਿੱਚ ਰੱਦ ਕਰ ਦਿੱਤੀਆਂ ਜਾਣਗੀਆਂ। ਨਵੇਂ ਲਾਈਨਮੈਨਾਂ ਦੀ ਸੀਨੀਅਰਤਾ ਦੋ ਮਹੀਨਿਆਂ ਅੰਦਰ ਬਣਾ ਦਿੱਤੀ ਜਾਵੇਗੀ। ਕੰਟਰੈਕਟ ਤੇ ਕੰਮ ਕਰਦੇ ਵਰਕਰਾਂ ਦਾ ਘਾਤਕ ਹਾਦਸਾ ਹੋਣ ਤੇ ਵਿੱਤੀ ਲਾਭ ਦਿੱਤਾ ਜਾਵੇਗਾ। ਮ੍ਰਿਤਕ ਕਰਮਚਾਰੀਆਂ ਦੇ 50 ਵਾਰਸਾਂ ਨੂੰ ਨੌਕਰੀਆਂ ਦੇਣ ਦਾ ਆਰਡਰ ਤੁਰੰਤ ਦਿੱਤੇ ਜਾਣਗੇ ਅਤੇ ਯੋਗਤਾ ਅਨੁਸਾਰ ਨੌਕਰੀਆਂ ਦੇਣ ਸਬੰਧੀ ਕੇਸ ਨੂੰ ਰੀਵਿਊ ਕੀਤਾ ਜਾਵੇਗਾ। ਜੁਆਇੰਟ ਫੋਰਮ ਦੇ ਆਗੂਆਂ ਨੇ ਮੈਨੇਜਮੈਂਟ ਨੂੰ ਕਿਹਾ ਕਿ ਜੇਕਰ ਮੀਟਿੰਗ ਅੰਦਰ ਹੋਈਆਂ ਸਹਿਮਤੀਆਂ ਨੂੰ ਲਾਗੂ ਨਾ ਕੀਤਾ ਤਾਂ ਜੁਆਇੰਟ ਫੋਰਮ ਵੱਲੋਂ ਮੁਲਤਵੀ ਕੀਤੇ ਸੰਘਰਸ਼ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰ ਪਾਵਰ ਕਾਮ ਮੈਨੇਜਮੈਂਟ ਹੋਵੇਗੀ।
ਇਸ ਸਬੰਧੀ ਡਾਇਰੇਕਟਰ ਪ੍ਰਬੰਧਕੀ ਆਰ ਵੀ ਪਾਂਡਵ ਅਤੇ ਸੀ ਐੱਮ ਡੀ ਬਲਦੇਵ ਸਿੰਘ ਸਰਾਂ ਨੇ ਪੁਸ਼ਟੀ ਕੀਤੀ ਕਿ ਕਰਮਚਾਰੀਆਂ ਕੱਲ੍ਹ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਅਤੇ ਜੋ ਫੈਸਲੇ ਕੀਤੇ ਗਏ ਹਨ ਓਹਨਾ ਨੂੰ ਸਰਕਾਰ ਦੀ ਬਿਨ੍ਹਾਂ ਤੇ ਚਾਲੂ ਕਰਾਂਗੇ ਪਾਂਡਵ ਨੇ ਕਿਹਾ ਕਿ ਜੋ ਵੀ ਸਰਕਾਰ ਫੈਸਲਾ ਕਰੇਗੀ ਉਸ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ। ਮੁਲਾਜ਼ਮ ਮੰਗਾਂ ਨੂੰ ਸੋਚ ਵਿਚਾਰ ਕੇ ਹਰ ਪੂਰਨ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ।