← ਪਿਛੇ ਪਰਤੋ
ਪਟਿਆਲਾ, 5 ਸਤੰਬਰ 2019 - ਸਮਾਜ ਸੇਵਾ ਦੇ ਕੰਮਾਂ ਲਈ ਪ੍ਰਸਿੱਧ ਤੇ ਹਮੇਸਾਂ ਹੀ ਲੋਕਾਂ ਨਾਲ ਖੜਨ ਵਾਲੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਇਕ ਵਾਰ ਫਿਰ ਵਰਦੇ ਮੀਂਹ ਵਿਚ ਕਮਾਂਡ ਸੰਭਾਲ ਲਈ ਤੇ ਪਾਣੀ ਰੁਕਣ ਦਾ ਕਾਰਨ ਬਣ ਰਹੀ ਜੈਕਬ ਡਰੇਨ ਕੋਲ ਸਵੇਰੇ ਹੀ ਕਰੇਨ ਲੈ ਕੇ ਪੁੱਜ ਗਏ ਜਿਥੇ ਉਨਾਂ ਨੇ ਜੈਕਬ ਡਰੇਨ ਨੂੰ ਖਾਲੀ ਕਰਵਾਇਆ ਤਾਂ ਜਾ ਕੇ ਲੋਕਾਂ ਦੇ ਘਰਾਂ 'ਚੋਂ ਪਾਣੀ ਨਿਕਲਿਆ। ਯੋਗੀ ਨੇ ਸਵੇਰੇ ਛੇ ਵਜੇ ਹੀ ਮੋਰਚਾ ਸੰਭਾਲ ਲਿਆ ਤੇ ਫਿਰ ਦਿਨ ਚੜ੍ਹਨ ਤੱਕ ਰਾਘੋਮਾਜਰਾ ਸਮੇਤ ਹੋਰ ਥਾਵਾਂ ਤੇ ਵਰਦੇ ਮੀਂਹ ਵਿਚ ਸਹਿਰ ਦਾ ਦੌਰਾ ਕਰਕੇ ਲੋਕਾਂ ਦੀ ਸਾਰ ਲਈ। ਯੋਗੀ ਨੇ ਕਿਹਾ ਪਾਣੀ ਕੱਢਣ ਲਈ ਨਿਗਮ ਨੇ ਕਾਫੀ ਕੁਝ ਕੀਤਾ ਹੈ ਤੇ ਅਸੀ ਜੈਕਬ ਡਰੇਨ ਦੇ ਹੱਲ ਲਈ ਤੇ ਹੋਰ ਕੰਮਾਂ ਲਈ ਮਹਾਰਾਣੀ ਪ੍ਰਨੀਤ ਕੌਰ ਨਾਲ ਡਿਸਕਸ ਕਰਕੇ ਇਸ ਦਾ ਹੱਲ ਕਰਵਾਂਗੇ। ਯੋਗੀ ਨੇ ਇਸ ਮੌਕੇ ਲੋਕਾਂ ਨਾਲ ਵੀ ਵਰਦੇ ਮੀਂਹ ਵਿਚ ਜਾ ਕੇ ਗੱਲ ਕੀਤੀ ਤੇ ਉਨਾਂ ਦੇ ਦੁਖੜੇ ਸੁਣੇ।
Total Responses : 862