ਸਫਲਤਾ ਪਾਉਣ ਲਈ ਦੂਜਿਆਂ ਦੇ ਯੋਗਦਾਨ ਨੂੰ ਸਵੀਕਾਰ ਕਰਨਾ ਬਹੁਤ ਜ਼ੁਰੂਰੀ ਹੈ -ਮਹਿੰਦਰਾ ਦੇ ਸੀ.ਈ.ਓ ਸ਼੍ਰੀ ਅਰਵਿੰਦ ਕੁਮਾਰ ਮਹਿਰਾ
ਕਿਸੇ ਵੀ ਇਨਸਾਨ ਦਾ ਕਿਰਦਾਰ,ਆਪਣੇ ਦੁਆਰਾ ਮਿਥੀ ਗਈ ਮੰਜਿਲ ਤੇ ਪਹੁੰਚਣ ਲਈ ਵਚਨਬੱਧਤਾ ਤੇ ਯੋਗਤਾ ਉਸ ਨੂੰ ਜਿੰਦਗੀ ਵਿੱਚ ਸਫ਼ਲਤਾ ਦੁਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸ਼ਬਦ ਮਹਿੰਦਰਾ ਐਰੋਸਪੇਸ ਦੇ ਅਕਜ਼ੂਕੇਟਿਵ ਡਾਇਰੈਕਟਰ ਤੇ ਸੀ.ਈ.ਓ ਸ਼੍ਰੀ ਅਰਵਿੰਦ ਕੁਮਾਰ ਮਹਿਰਾ ਨੇ ਯੂਨੀਵਰਸਿਟੀ ਸਕੂਲ ਆਫ ਬਿਜਨੈੱਸ ਦੀ 5ਵੀਂ ਸਲਾਨਾ ਕਨਵੋਕੇਸ਼ਨ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਸਮਾਰੋਹ ਦੋਰਾਨ ਦਿੱਤੇ ਗਏ ਭਾਸ਼ਣ ਵਿੱਚ ਸ਼੍ਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਸਫ਼ਲਤਾ ਨੂੰ ਪਾਉਣ ਲਈ ਆਪਣੇ ਜੀਵਨ ਵਿੱਚ ਹੋਰਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਸਵੀਕਾਰ ਕਰਨਾ ਬਹੁਤ ਜ਼ੁਰੂਰੀ ਹੈ ਅਤੇ ਪਰਿਣਾਮਾਂ ਦਾ ਡਰ ਦਿਲੋਂ ਕੱਢਕੇ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਤੇ ਹੀ ਸਫਲਤਾ ਮਿਲਦੀ ਹੈ। ਉਨ੍ਹਾਂ ਕਿਹਾਕਿ ਆਪਣੇ ਜੀਵਨ ਵਿੱਚ ਉੱਚ ਸਤਰ ਦੇ ਨੈਤਿਕ ਸਿਧਾਂਤ ਸਥਾਪਿਤ ਕਰਨੇ ਚਾਹੀਦੇ ਹਨ ਅਤੇ ਜੇਕਰ ਉਹਨਾਂ ਨੂੰ ਪਾਉਣ ਲਈ ਸੰਘਰਸ਼ ਕਰਨਾ ਪਏ ਤੇ ਇਸ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਯੂਨੀਵਰਸਿਟੀ ਦੇ ਚਾਂਸਲਰ ਸ.ਸਤਨਾਮ ਸਿੰਘ ਸੰਧੂ,ਵਾਈਸ ਚਾਂਸਲਰ ਡਾ. ਆਰ.ਐੱਸ ਬਾਵਾ ਤੇ ਸੀ.ਯੂ ਦੇ ਰਜਿਸਟਰਾਰ ਸ਼੍ਰੀ ਬਲਬੀਰ ਸਿੰਘ ਢੋਲ ਹਾਜਿਰ ਸਨ।
ਸੀ.ਯੂ ਦੇ ਰਜਿਸਟਰਾਰ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਯੂਨੀਵਰਸਿਟੀ ਸਕੂਲ ਆਫ ਬਿਜਨੈੱਸ ਦੀ 5ਵੀਂ ਸਲਾਨਾ ਕਨਵੋਕੇਸ਼ਨ ਦੋਰਾਨ 1211 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ ਜਿਹਨਾਂ ਵਿੱਚ 600 ਐੱਮ.ਬੀ.ਏ ਦੇ ਵਿਦਿਆਰਥੀ , 75 ਫਾਇਨੈਨਸ਼ੀਅਲ ਇੰਜੀਨਿਅਰਿੰਗ ਦੇ ਵਿਦਿਆਰਥੀ,ਐੱਮ ਕੌਮ ਦੇ 25 ਵਿਦਿਆਰਥੀ ,273 ਬੀ ਕੌਮ ਦੇ ਵਿਦਿਆਰਥੀ ਤੇ 188 ਬੀ.ਬੀ ਏ ਦੇ ਵਿਦਿਆਰਥੀ ਸ਼ਾਮਿਲ ਹੈ। ਇਸ ਤੋਂ ਇਲਾਵਾ 8 ਯੂਨੀਵਰਸਿਟੀ ਮੈਰਿਟ ਹੋਲ੍ਡਰਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ.ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੀ ਚੁਣੌਤੀ ਹੀ ਕੱਲ ਦੀ ਸਫ਼ਲਤਾ ਬਣੇਗੀ ਇਸ ਲਈ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੀ ਯੂਨੀਵਰਸਟੀਆਂ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ ਬਿਜਨੈੱਸ ਦੀ ਕਨਵੋਕੇਸ਼ਨ ਦੋਰਾਨ ਡਿਗਰੀ ਹਾਸਿਲ ਕਰਨ ਵਾਲੇ ਵਿਦਿਆਰਥੀ ਹੀ ਕਲ ਦੇ ਕੋਰਪੋਰੇਟ ਜਗਤ ਦੇ ਬਿਜਨੈੱਸ ਲੀਡਰ ਬਨਣਗੇ ਅਤੇ ਭਾਰਤ ਨੂੰ ਇਕ ਵਿਕਸਿਤ ਅਰਥਵਿਵਸਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸ. ਸੰਧੂ ਨੇ ਦੱਸਿਆ ਕਿ ਸਾਲ 2018-19 ਦੋਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਬਿਜਨੈੱਸ ਦੇ 475 ਵਿਦਿਆਰਥੀਆਂ ਨੂੰ 200 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ ਰਿਕਾਰਡ 475 ਆਫ਼ਰ ਮਿਲੇ ਹਨ।
ਫੋਟੋ ਕੈਪਸ਼ਨ- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ 5ਵੀਂ ਸਲਾਨਾ ਕਨਵੋਕੇਸ਼ਨ ਦੌਰਾਨ ਮਹਿੰਦਰਾ ਐਰੋਸਪੇਸ ਦੇ ਅਕਜ਼ੂਕੇਟਿਵ ਡਾਇਰੈਕਟਰ ਤੇ ਸੀ.ਈ.ਓ ਸ਼੍ਰੀ ਅਰਵਿੰਦ ਕੁਮਾਰ ਮਹਿਰਾ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕਰਦੇ ਹੋਏ ਅਤੇ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਚਾਂਸਲਰ ਸ.ਸਤਨਾਮ ਸਿੰਘ ਸੰਧੂ