ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 10 ਸਤਬੰਰ -ਲੁਧਿਆਣਾ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ਦੇ ਡੀ. ਸੀ. ਨਾਲ ਕੀਤੇ ਦੁਰਵਿਹਾਰ ਦੇ ਮਾਮਲੇ 'ਚ ਅੱਜ ਡੀ. ਸੀ. ਦਫ਼ਤਰ ਇੰਪਲਾਈਜ਼ ਯੂਨੀਅਨ ਵਲੋਂ ਹੜਤਾਲ ਕੀਤੀ ਗਈ, ਜਿਸ ਕਾਰਨ ਆਮ ਲੋਕਾਂ ਨੂੰ ਸਰਕਾਰੀ ਬਾਬੂਆਂ ਦੀ ਹੜਤਾਲ ਕਾਰਨ ਖਜ਼ਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਦੀ ਬਦੌਲਤ ਆਮ ਕੰਮਾਂ ਕਾਜ਼ਾਂ ਲਈ ਆਏ ਲੋਕ ਸਰਕਾਰਾਂ ਨੂੰ ਕੋਸਦੇ ਰਹੇ ਅਤੇ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
ਡੀ. ਸੀ. ਦਫ਼ਤਰ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਰਾਜਪਾਲ ਦੇ ਨਾਂਅ ਮੰਗ ਪੱਤਰ ਦੇ ਕੇ ਡੀ. ਸੀ. ਗੁਰਦਾਸਪੁਰ ਨਾਲ ਬਦਸਲੂਕੀ ਕਰਨ ਵਾਲੇ ਵਿਧਾਇਕ ਬੈਂਸ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਅਤੇ ਚੋਣ ਲੜਨ ਤੋਂ ਅਯੋਗ ਕਰਾਰ ਦੇਣ ਦੀ ਮੰਗ ਤੋਂ ਇਲਾਵਾ ਐਸ. ਡੀ. ਐਮ. ਜ਼ੀਰਾ ਨੂੰ ਬੰਦੀ ਬਣਾ ਕੇ ਗੱਡੀ ਸਮੇਤ ਦਰਿਆ 'ਚ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਿਖ਼ਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਭਲਕ ਤੋਂ ਕਲਮ ਛੋੜ ਹੜਤਾਲ ਕਰ ਰਹੇ ਹਨ ਜਿਸ ਲਈ ਉਨ•ਾਂ ਨੂੰ ਕਲੈਰੀਕਲ, ਮਾਲਪਟਵਾਰੀ ਤੇ ਕਾਨੂੰਨਗੋਂ, ਨਾਇਬ ਤਹਿਸੀਲਦਾਰ, ਤਹਿਸੀਲਦਾਰ, ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਆਦਿ ਭਰਾਤਰੀ ਜਥੇਬੰਦੀਆਂ ਵੀ ਸਮਰਥਨ ਕਰ ਰਹੀਆਂ ਹਨ ਅਤੇ 11 ਸਤੰਬੁਰ ਸਮੁਚੇ ਰਾਜ 'ਚ ਹੋਰ ਅਧਿਕਾਰੀ ਕਰਮਚਾਰੀ ਵੀ ਹੜਤਾਲ ਕਰ ਰਹੇ ਹਨ । ਇਸ ਮੌਕੇ ਜਨ: ਸਕਤਰ ਦੀਪਕ ਅਰੋੜਾ, ਸਾਹਿਬ ਕੁਮਾਰ, ਅਮਨਦੀਪ ਸੇਖੋਂ ਆਦਿ ਹਾਜ਼ਰ ਸਨ ।