ਪੀ.ਸੀ.ਐਸ ਅਫਸਰ ਐਸੋਸ਼ੀਏਸ਼ਨ ਨੇ ਵਜਾਇਆ ਸੰਘਰਸ਼ ਦਾ ਬਿਗਲ-ਕਲਮ ਛੋੜ ਹੜਤਾਲ ਕਰਕੇ ਜਤਾਇਆ ਰੋਸ
ਹੱਕੀ ਮੰਗਾਂ ਜਲਦ ਪੂਰੀਆਂ ਕਰਨ ਦੀ ਉਠਾਈ ਆਵਾਜ਼
ਗੁਰਦਾਸਪੁਰ, 11 ਸਤੰਬਰ, 2019 :
ਪੀ.ਸੀ.ਐਸ ਅਫਸਰ ਐਸ਼ੋਸ਼ੀਏਸ਼ਨ ਗੁਰਦਾਸਪੁਰ ਵਲੋਂ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਅੱਜ ਜਿਲੇ ਦੇ ਸਾਰੇ ਪੀ.ਸੀ.ਐਸ ਅਧਿਕਾਰੀਆਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਤੇ ਮੰਗ ਕੀਤੀ ਕਿ ਸਰਕਾਰ ਉਨਾਂ ਦੀ ਮੰਗਾਂ ਨੂੰ ਤੁਰੰਤ ਪੂਰਾ ਕਰੇ। ਪੀ.ਸੀ ਐਸ ਐਸੋਸ਼ੀਏਸ਼ਨ ਗੁਰਦਾਸਪੁਰ ਵਿਚ ਸ਼ਾਮਿਲ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਤੇਜਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ ਗੁਰਦਾਸਪੁਰ ਡਾ. ਦੀਪਕ ਭਾਟੀਆ, ਐਸ.ਡੀ.ਐਮ ਦੀਨਾਨਗਰ ਕਮ-ਸਹਾਇਕ ਕਮਿਸ਼ਨਰ (ਜ) ਰਮਨ ਕੋਛੜ, ਐਸ.ਡੀ.ਐਮ ਬਟਾਲਾ ਬਲਬੀਰਰਾਜ ਸਿੰਘ ਤੇ ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ ਵਲੋਂ ਮੰਗਾਂ ਮਨਵਾਉਣ ਲਈ ਕਲਮ ਛੋੜ ਹੜਤਾਲ ਕੀਤੀ ਗਈ।
ਪੀ.ਸੀ.ਐਸ.ਅਫਸਰ ਐਸੋਸ਼ੀਏਸ਼ਨ ਵਲੋਂ ਅਧਿਕਾਰਤ ਜਿਲਾ ਕੁਆਰਡੀਨੇਟਰ ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੂਰੇ ਸੂਬੇ ਅੰਦਰ ਪੀ.ਸੀ.ਐਸ ਐਸ਼ੋਸੀਏਸ਼ਨ
ਵਲੋਂ ਮੰਗਾਂ ਦੇ ਹੱਕ ਵਿਚ ਕਲਮ ਛੋੜ ਹੜਤਾਲ ਕੀਤੀ ਗਈ ਜਿਸ ਤਹਿਤ ਗੁਰਦਾਸਪੁਰ ਅੰਦਰ ਸਾਰੇ ਪੀ.ਸੀ.ਐਸ ਅਫਸਰਾਂ ਨੇ ਇਸ ਵਿਚ ਹਿੱਸਾ ਲਿਆ। ਉਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਸਾਂਝੇ ਤੋਰ ਤੇ ਮੰਗ ਕੀਤੀ ਗਈ ਕਿ ਨਵ ਨਿਯੁਕਤ ਪੀ.ਸੀ.ਐਸ ਅਫਸਰਾਂ ਨੂੰ ਪਹਿਲੇ ਦੋ ਸਾਲ ਉੱਕਾ ਪੁੱਕਾ ਬੇਸਿਕ ਪੇਅ 15600 ਰੁਪਏ ਤਨਖਾਹ ਦਿੱਤੀ ਜਾਂਦੀ<spa
...