ਰਾਜਪੁਰਾ 11 ਸਤੰਬਰ 2019 (ਕੁਲਵੰਤ ਸਿੰਘ ਬੱਬੂ): ਰਾਜਪੁਰਾ ਰਾਈਸ ਮਿਲਰ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਨਵੀਂ ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਰਾਜਪੁਰਾ ਨਾਲ ਸਬੰਧਤ ਸਾਰੇ ਸ਼ੈਲਰ ਮਾਲਕਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਆਉਣ ਵਾਲੇ ਨਵੇਂ ਸੀਜ਼ਨ ਵਿੱਚ ਉਹ ਆਪਣੇ ਸ਼ੈਲਰ ਵਿੱਚ ਨਵੀਂ ਜੀਰੀ ਦਾ ਸਟਾਕ ਨਹੀਂ ਲਗਾਉਣਗੇ! ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਹ ਕਿਹਾ ਕਿ ਇਹ ਫੈਸਲਾ ਅਸੀਂ ਸਰਬਸੰਮਤੀ ਨਾਲ ਲਿਆ ਹੈ ! ਕਿ ਜਦ ਤੱਕ ਪੰਜਾਬ ਸਰਕਾਰ ਸ਼ੈਲਰ ਐਸੋਸੀਏਸ਼ਨ ਦੀਆਂ ਮੰਗਾਂ ਨਹੀਂ ਮੰਨਦੀ ਤੱਦ ਤੱਕ ਕੋਈ ਵੀ ਸੈੱਲਰ ਵਾਲਾ ਆਪਣੇ ਸ਼ੈਲਰ ਵਿੱਚ ਜੀਰੀ ਸਟੋਰ ਨਹੀਂ ਕਰੇਗਾ ! ਅਤੇ ਹੀ ਨਾ ਹੀ ਕੋਈ ਸ਼ੈਲਰ ਵਾਲਾ ਆਪਣਾ ਪੁਰਾਣਾ ਬਾਰਦਾਨਾ ਮੰਡੀ ਵਿੱਚ ਨਹੀਂ ਦੇਵੇਗਾ! ਅਤੇ ਨਾ ਹੀ ਕੋਈ ਸ਼ੈਲਰ ਮਾਲਕ ਆਪਣੀ ਅਲਾਟਮੈਂਟ ਵਾਸਤੇ ਫਾਈਲ ਜਮ੍ਹਾਂ ਕਰਵਾਏਗਾ !
! ਜਦ ਤੱਕ ਪੰਜਾਬ ਸਰਕਾਰ ਸ਼ੈਲਰ ਐਸੋਏਸ਼ਨ ਦੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਸ਼ੈਲਰ ਮਾਲਕਾਂ ਵੱਲੋਂ ਸਰਕਾਰੀ ਜ਼ੀਰੀ ਸਟੋਰ ਨਹੀਂ ਕੀਤੀ ਜਾਏਗੀ! ਆਉਣ ਵਾਲਾ ਸੀਜ਼ਨ ਸਿਰ ਓੁਪਰ ਹੈ ਪਰੰਤੂ ਚਾਵਲ ਲਗਾਉਣ ਲਈ ਐਫਸੀਆਈ ਕੋਲ ਗੁਦਾਮਾਂ ਵਿੱਚ ਕੋਈ ਵੀ ਜਗ੍ਹਾ ਮੌਜੂਦ ਨਹੀਂ ਹੈ ਅਤੇ ਪੰਜਾਬ ਸਰਕਾਰ ਵੱਲੋਂ ਜੋ ਮਿਲਿੰਗ ਪਾਲਿਸੀ ਸਾਲ 2019-20 ਲਈ ਲਾਗੂ ਕੀਤੀ ਗਈ ਹੈ ! ਉਸ ਨੂੰ ਮਿੱਲਰਜ਼ ਵੱਲੋਂ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਹੈ ! ਇਸ ਸਥਿਤੀ ਦੇ ਮੱਦੇਨਜ਼ਰ ਸਮੂਹ ਰਾਈਸ ਮਿਲਰਜ਼ ਵੱਲੋਂ ਇਹ ਮਤਾ-ਪਾਸ ਕੀਤਾ ਗਿਆ ! ਕਿ ਅਗਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੋਈ ਵੀ ਮਿੱਲਰ ਸ਼ੈਲਰਾਂ ਵਿੱਚ ਸਰਕਾਰੀ ਜੀਰੀ ਸਟੋਰ ਨਹੀਂ ਕਰਵਾਏਗਾ ! ਇਸ ਮੌਕੇ ਤੇ ਰਾਜੇਸ਼ ਟਿੰਨੀ, ਸੁਨੀਲ ਕੁਮਾਰ ਗੁਪਤਾ,ਫਕੀਰ ਚੰਦ ਬਾਂਸਲ, ਜਵਾਹਰ ਲਾਲ,ਦਰਬਾਰਾ ਸਿੰਘ ਰੰਧਾਵਾ,ਦਵਿੰਦਰ ਸਿੰਘ,ਅਜੇ ਭਟੇਜਾ,ਵਰੁਣ ਬਾਂਸਲ,ਅਰੁਣ ਜੀ,ਦੀਪਕ ਬਾਂਸਲ,ਰੋਕੀ ਜੀ,ਅਤੇ ਤਰਸੇਮ ਜੀ ਸਮੇਤ ਸਾਰੇ ਸ਼ੈਲਰ ਦੇ ਮਾਲਕ ਮੌਜੂਦ ਰਹੇ!