ਗੁਰਨਾਮ ਸਿੱਧੂ
ਫਿਰੋਜ਼ਪੁਰ 11 ਸਤੰਬਰ 2019: ਸਹੀ ਪੋਸ਼ਣ ਦੇਸ਼ ਰੋਸਨ ਦੀ ਲੜੀ ਤਹਿਤ 1 ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਪੋਸ਼ਣ ਮਾਹ ਦੇ ਮੱਦੇਨਜ਼ਰ ਪਿੰਡ ਚੰਗਾਲੀ ਜਦੀਦ ਦੇ ਆਂਗਣਵਾੜੀ ਸੈਂਟਰ ਵਿਚ ਪਹਿਲਾ ਹਫਤਾ ਮਨਾਉਂਦੇ ਹੋਏ ਪ੍ਰਤੀ ਦਿਨ ਉਲੀਕੇ ਪ੍ਰੋਗਰਾਮ ਕੀਤੇ ਗਏ। ਇਸ ਲੜੀ ਤਹਿਤ 2 ਸਤੰਬਰ ਨੂੰ ਗ੍ਰਾਮ ਪੰਚਾਇਤ, ਯੂਥ ਕਲੱਬ ਤੇ ਆਂਗਣਵਾੜੀ ਸੈਂਟਰ ਦੀ ਪੋਸ਼ਣ ਸਬੰਧੀ ਮੀਟਿੰਗ ਕੀਤੀ ਗਈ ਤੇ ਪ੍ਰਣ ਲੈਣ ਦੀ ਰਸਮ ਅਦਾ ਕੀਤੀ ਗਈ। 3 ਸਤੰਬਰ ਨੂੰ ਪਿੰਡ ਵਿਚ ਪੋਸ਼ਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। 4 ਅਤੇ 5 ਸਤੰਬਰ ਨੂੰ ਪਿੰਡ ਵਿਚ ਡੋਰ ਟੂ ਡੋਰ ਜਾ ਕੇ ਸਫਾਈ ਅਤੇ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। 6 ਸਤੰਬਰ ਨੂੰ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਪੋਸ਼ਣ ਬਾਰੇ ਸੁਨੇਹਾ ਦਿੱਤਾ ਗਿਆ। 7 ਸਤੰਬਰ ਨੂੰ ਸਫਾਈ, ਸੰਤੁਲਿਤ ਖੁਰਾਕ ਤੇ ਸਵੱਛਤਾ ਸਬੰਧੀ ਆਂਗਣਵਾੜੀ ਸੈਂਟਰ ਵਿਚ ਪਿੰਡ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿਚ ਸਕਿੱਟ, ਨਾਟਕ ਤੇ ਭਾਸ਼ਣ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗੀ। 8 ਸਤੰਬਰ ਨੂੰ ਗੋਦ ਭਰਾਈ ਰਸਮ ਕੀਤੀ ਗਈ ਤੇ ਨਾਲ ਹੀ ਪੀਐੱਮਐੱਮਵੀਵਾਈ ਸਬੰਧੀ ਜਾਣਕਾਰੀ ਦਿੱਤੀ। ਇਸ ਲੜੀਵਾਰ ਪ੍ਰੋਗਰਾਮਾਂ ਵਿਚ ਆਂਗਣਵਾੜੀ ਮੈਡਮ ਗੁਰਮੀਤ ਕੌਰ, ਏਐੱਨਐੱਮ ਮੈਡਮ ਗੁਰਪ੍ਰੀਤ ਕੌਰ, ਆਸ਼ਾ ਵਰਕਰ ਮੋਨਿਕਾ, ਗੁਰੂ ਨਾਨਕ ਯੂਥ ਕਲੱਬ ਚੰਗਾਲੀ ਜਦੀਦ ਤੇ ਪਿੰਡ ਵਾਸੀਆਂ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ।