ਮਾਨਸਾ, 11 ਸਤੰਬਰ 2019: ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਕੇਂਦਰ ਸਰਕਾਰ ਦੀ ਪਹਿਲਕਦਮੀ ਤੇ ਰਾਸ਼ਟਰੀ ਪਸ਼ੂ ਰੋਗ ਨਿਵਾਰਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 600 ਜ਼ਿਲਿ੍ਹਆਂ ‘ਚ ਸ਼ੁਰੂ ਕੀਤੀ ਗਈ ਜੈਨਟਿਕ ਅਪਗਰੇਡੇਸ਼ਨ ਸਕੀਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।
ਸਹਾਇਕ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਜੀ.ਪੀ.ਐਸ. ਸੋਢੀ ਨੇ ਦੱਸਿਆ ਕਿ ਇਸ ਸਕੀਮ ਵਿੱਚ ਪਸ਼ੂ ਧਨ ਵਿੱਚ ਮੂੰਹ-ਖੁਰ ਦੀ ਬਿਮਾਰੀ ਅਤੇ ਬਰੁਸਲੋਸਿਸ ਬਿਮਾਰੀ ਦਾ ਟੀਕਾਕਰਣ ਰਾਹੀਂ ਮੁਫਤ ਇਲਾਜ ਕੀਤਾ ਜਾਵੇਗਾ। ਇਸ ਲਈ ਮਾਨਸਾ ਜ਼ਿਲ੍ਹੇ ਦੇ 100 ਪਿੰਡ ਅਪਣਾਏ ਜਾਣਗੇ। ਇਸ ਸਕੀਮ ਜਿਸ ਰਾਹੀਂ ਪਸ਼ੂਆਂ ‘ਚ ਨਸਲ ਸੁਧਾਰ ਕੀਤਾ ਜਾਣਾ ਹੈ। ਇਸ ਸਬੰਧੀੇ ਕ੍ਰਿਸ਼ੀ ਵਿਗਆਨ ਕੇਂਦਰ ਮਾਨਸਾ ਵਿਖੇ ਇਕ ਵਰਕਸ਼ਾਪ ਕਰਵਾਈ ਗਈ।
ਇਸ ਗੋਸ਼ਠੀ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਤੋਂ ਡਾ. ਜੀ.ਪੀ.ਐੱਸ ਸੋਢੀ ਤੇ ਡਾ. ਭਰਤ ਸਿੰਘ, ਪਸ਼ੂ ਪਾਲਣ ਵਿਭਾਗ ਤੋਂ ਡਿਪਟੀ ਡਾਇਰੈਕਟਰ ਮਾਨਸਾ, ਡਾ. ਸ਼ਤੀਸ਼ ਕੁਮਾਰ, ਐਸ.ਡੀ.ੳ, ਡਾ. ਵਿਨੋਦ ਸਿੰਘ ਬੁਢਲਾਡਾ, ਡਾ. ਰਵੀ ਮਾਨਸਾ ਤੋਂ ਇਲਾਵਾ ਵਿਭਾਗ ਦੇ ਲੱਗਭਗ 30 ਅਧਿਕਾਰੀਆਂ ਕਰਮਚਾਰੀਆਂ ਤੇ 100 ਪਸ਼ੂ ਪਾਲਕਾ ਨੇ ਭਾਗ ਲਿਆ। ਇਸ ਗੋਸ਼ਠੀ ਵਿਚ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਨੂੰ ਮਥੁਰਾ, ਉਤਰ ਪ੍ਰਦੇਸ਼ ਤੋਂ ਕਿਸਾਨ ਵੀਰਾਂ ਨੂੰ ਸਿੱਧਾ ਦਿਖਾਇਆ ਗਿਆ ਜਿਸ ਨੂੰ ਵਰਕਸ਼ਾਪ ਵਿੱਚ ਸ਼ਾਮਿਲ ਕਿਸਾਨਾਂ ਨੇ ਬਹੁਤ ਧਿਆਨ ਨਾਲ ਸੁਣਿਆ। ਪ੍ਰਸਾਰਣ ਵਿਚ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਸ੍ਰੀ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਅਤੇ ਪ੍ਰਧਾਨ ਮੰਤਰੀ ਕਿਸਾਨ ਮਾਣ-ਧਨ ਯੋਜਨਾ ਵੀ ਦੇਸ਼ ਨੂੰ ਸਮਰਪਿਤ ਕੀਤੀਆਂ। ਇਸ ਤੋਂ ਇਲਾਵਾ ਇਹਨਾਂ ਸਕੀਮਾਂ ਬਾਰੇ ਡਾ. ਸੋਢੀ, ਡਾ ਭਰਤ ਸਿੰਘ, ਡਾ ਸਤੀਸ਼ ਕੁਮਾਰ, ਡਾ. ਰਵੀ ਕਾਂਤ ਤੇ ਡਾ. ਰਵੀ ਨੇ ਬਹੁਤ ਹੀ ਡਿਟੇਲ ਚ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ ਦੇ ਇਸ ਸਕੀਮ ਲਈ 100 ਪਿੰਡਾਂ ਨੂੰ ਪਹਿਲੇ ਗੇੜ ’ਚ ਚੁਣਿਆ ਗਿਆ ਹੈ।