ਆਦਰਸ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਜਿਕਰਯੌਗ ਪਰ੍ਾਪਤੀਆਂ ਕੀਤੀਆਂ ਹਾਸਲ.
ਸਕੂਲ ਪੁਜੱਣ ਤੇ ਵਿਦਿਆਰਥੀਆਂ ਦਾ ਮੁੱਖੀ ਅਤੇ ਸਟਾਫ ਵਲੋਂ ਭਰਵਾਂ ਸਵਾਗਤ
ਸਰ੍ੀ ਅਨੰਦਪਰ ਸਾਹਿਬ, 11 ਸਤੰਬਰ 2019: ਪੰਜਾਬ ਸਰਕਾਰ ਵਲੋਂ ਸਿੱਖਿਆ ਸੁਧਾਰ ਲਈ ਚਲਾਈ ਜਾ ਰਹੀ ਵਿਆਪਕ ਮੁਹਿੰਮ ਦੀ ਸਫਲਤਾ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਸਫਲ ਤੇ ਨਿਪੁੰਨ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਥੇ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੁਕਾਬਲੇਬਾਜੀ ਦੇ ਦੋਰ ਵਿੱਚ ਅੰਗਰੇਜੀ ਮਾਧਿਅਮ ਦੇ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਤ ਪਾ ਰਹੇ ਹਨ ਉਥੇ ਖੇਡਾਂ ਵਿੱਚ ਵੀ ਜਿਕਰਯੋਗ ਪਰ੍ਾਪਤੀਆਂ ਨਾਲ ਇਹ ਵਿਦਿਆਰਥੀ ਸ਼ਿਖਰਾ ਛੂਹ ਰਹੇ ਹਨ.
ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਸਰ੍ੀ ਅਨੰਦਪੁਰ ਸਾਹਿਬ ਨੇ ਇਲਾਕੇ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ. ਹਰ ਤਰਹ੍ਾਂ ਦੇ ਮੁਕਾਬਿਲਆਂ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਜਿਕਰਯੋਗ ਪਰ੍ਾਪਤੀਆਂ ਕੀਤੀਆਂ ਹਨ. ਸਕੂਲ ਮੁੱਖੀ ਅਤੇ ਸਟਾਫ ਦੀ ਨਿਰੰਤਰ ਅਣਥੱਕ ਮਿਹਨਤ ਨੇ ਇਸ ਸਕੂਲ ਨੂੰ ਇਲਾਕੇ ਦੇ ਲੋੜਵੰਦ ਪਰਿਵਾਰਾ ਦੇ ਬੱਚਿਆ ਵਿੱਚ ਹਰਮਨ ਪਿਆਰਾ ਬਣਾ ਦਿੱਤਾ ਹੈ. ਸਕੂਲ ਵਿੱਚ ਨਵੇਂ ਆਏ ਮੁੱਖੀ ਸ.ਸੁਰਿੰਦਰ ਸਿੰਘ ਆਪਣੇ ਤਜਰਬੇ ਨਾਲ ਸਕੂਲ ਦੀ ਕਾਰਗੁਜਾਰੀ ਨੂੰ ਹੋਰ ਨਿਖਾਰਨ ਲਈ ਯਤਨਸ਼ੀਲ ਜਾਪਦੇ ਹਨ.ਇਸ ਸਕੂਲ ਵਿੱਚ ਵੱਖ ਵੱਖ ਸਮੇਂ ਹੋਈਆਂ ਵੱਖ ਵੱਖ ਗਤੀਵਿਧੀਆਂ ਅਤੇ ਉਪ ਮੰਡਲ, ਜਿਲਹ੍ਾ ਅਤੇ ਰਾਜ ਪੱਧਰ ਤੇ ਹੋਣ ਵਾਲੇ ਵੱਖ ਵੱਖ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀ ਚੰਗਾ ਨਾਮਣਾ ਖੱਟ ਚੁੱਕੇ ਹਨ.
ਜੇਕਰ ਤਾਜਾ ਸਕੂਲ ਦੀ ਕਾਰਗੁਜਾਰੀ ਤੇ ਝਾਤ ਮਾਰਿਏ ਤਾਂ ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ( ਸਰ੍ੀ ਅਨੰਦਪੁਰ ਸਾਹਿਬ) ਦੇ ਬੈਡਮਿੰਟਨ ਅੰਡਰ -19 ਦੇ ਖਿਡਾਰੀ ਜੋ ਕਿ 7-9-2019 ਨੂੰ ਿਲਹ੍ਾ ਪੱਧਰੀ ਟੂਰਨਾਮੈਂਟ ਇੰਨਡੋਰ ਸਟੇਡੀਅਮ ਨੰਗਲ ਵਿਖੇ ਹੋਏ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਪਰਤੇ ਹਨ. ਸਕੂਲ ਦੇ ਮੁੱਖੀ ਸ. ਸੁਰਿੰਦਰ ਸਿੰਘ ਵਲੋਂ ਹਰਪਰ੍ੀਤ, ਦੀਪਕ, ਪਰ੍ਿਥਵੀ, ਪਰ੍ਥਮ ਅਤੇ ਖੇਡ ਇੰਚਾਰਜ ਸੁਮਿੰਦਰ ਬੰਗਾ ਦਾ ਸਕੂਲ ਪਹੁੰਚਣ ਦੇ ਭਰਵਾਂ ਸਵਾਗਤ ਕੀਤਾ ਗਿਆ. ਅਤੇ ਵਿਦਿਆਰਥੀਆਂ ਨੁੰ ਸਪੋਰਟਸ ਮੈਨਸ਼ਿਪ ਦੀਆਂ ਭਾਵਨਾਵਾਂ ਨੂੰ ਪਰ੍ੋਤਸਾਹਿਤ ਕਰਨ ਲਈ ਪਰ੍ੇਰਿਆ ਗਿਆ. ਪਰ੍ਿੰ. ਸੁਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜਾਈ ਵਿਚ ਆਪਣੀ ਰੂਚੀ ਨਿਰੰਤਰ ਵਰਕਰਾਰ ਰਖਣੀ ਚਾਹੀਦੀ ਹੈ. ਉਨਰ੍ਾਂ ਕਿਹਾ ਕਿ ਮੋਜੂਦਾ ਸਮੇਂ ਪਰ੍ਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਨਾਗਰਿਕਾਂ ਨੂੰ ਫਰਜਾਂ ਤੇ ਅਧਿਕਾਰਾਂ ਦੀ ਜਾਣਕਾਰੀ ਦੇਣ ਲਈ ਸਕੂਲ ਵਿਦਿਆਰਥੀਆਂ ਨੁੰ ਜਾਗਰੂਕ ਕਰਕੇ ਸਰਲ ਮਾਧਿਅਮ ਅਪਣਾਇਆ ਜਾ ਰਿਹਾ ਹੈ. ਵਾਤਾਵਰਣ ਦੀ ਸੰਭਾਲ, ਪਰ੍ਦੁਸਣ ਦੀ ਰੋਕਥਾਮ ਅਤੇ ਆਲਾ ਦੁਆਲਾ ਸਾਫ - ਸੁਥਰਾ ਰੱਖਣ ਦੀ ਪਰ੍ਰੇਨਾ ਵੀ ਵਿਦਿਆਰਥੀਆਂ ਰਾਹੀ ਹਰ ਘਰ ਵਿਚ ਪਹੁੰਚਾਈ ਜਾ ਰਹੀ ਹੈ ਉਨਹ੍ਾਂ ਵਿਦਿਆਰਥੀਆਂ ਨੂੰ ਹੋਰ ਭਰਪੂਰ ਯਤਨ ਕਰਕੇ ਨਵੇਂ ਮੁਕਾਮ ਛੁਹਣ ਦੀ ਪਰ੍ਰੇਨਾ ਦਿੱਤੀ ਹੈ.