← ਪਿਛੇ ਪਰਤੋ
ਪਟਨਾ ਸਾਹਿਬ, 11 ਸਤੰਬਰ 2019 - ਪੰਜ ਸਿੰਘਾਂ ਵੱਲੋਂ ਭਾਈ ਰਣਜੀਤ ਸਿੰਘ ਗੌਹਰੇ ਮਸਕੀਨ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਬਣਨ ਤੇ ਵਧਾਈ ਦਿੰਦਿਆ ਅਪੀਲ ਕੀਤੀ ਹੈ ਕਿ ਸਿੰਘ ਸਾਹਿਬ ਜੀ ਆਪ ਸਿੱਖ ਕੌਮ ਦੇ ਦੂਸਰੇ ਤਖਤ ਦੇ ਜੱਥੇਦਾਰ ਬਣੇ ਹੋ। ਕੌਮ ਨੂੰ ਜਦੋਂ ਕੋਈ ਤਖਤ ਦਾ ਨਵਾਂ ਜਥੇਦਾਰ ਬਣਦਾ ਹੈ ਜਾਂ ਨਵੀਂ ਸਰਕਾਰ ਬਣਦੀ ਹੈ ਬੜੀ ਵੱਡੀ ਆਸ ਹੁੰਦੀ ਹੈ ਕਿ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਕੌਮ ਦੀ ਭਲਾਈ ਅਤੇ ਚੜ੍ਹਦੀ ਕਲਾ ਲਈ ਆਸ ਕੀਤੀ ਜਾਂਦੀ ਹੈ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲੇ ਸਮੇਂ ਦੌਰਾਨ ਹੋਈ ਬੇਅਦਬੀ ਅਤੇ ਬੇਦੋਸ਼ੇ ਗੁਰਸਿੱਖਾ ਨੂੰ ਸ਼ਹੀਦ ਨੂੰ ਕਰਨਾ ਅਤੇ ਇੰਨਸਾਫ ਨਾ ਮਿਲਨਾ ਆਪ ਜੀ ਨੂੰ ਪੰਜ ਸਿੰਘ ਅਪੀਲ ਕਰਦੇ ਹਨ ਕਿ ਕੌਮ ਪ੍ਰਤੀ ਫਰਜ਼ਾਂ ਨੂੰ ਪਛਾਂਣਦੇ ਹੋਏ ਪਿਛਲੇ ਸਮੇਂ ਦੌਰਾਨ ਸਜਾਵਾਂ ਪੂਰੀਆ ਕਰ ਚੁੱਕੇ ਸਿੰਘਾਂ ਦੀ ਰਿਹਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੁਹਿਰਦ ਯਤਨ ਕੀਤੇ ਜਾਣ। ਪਿਛਲੇ ਦਿਨੀਂ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਦੇ ਹੈੱਡ ਗ੍ਰੰਥੀ ਭਾਈ ਅਤਰ ਸਿੰਘ ਨੂੰ 30-35 ਦੇ ਕਰੀਬ ਲੋਕਾਂ ਨੇ ਉਸ ਸਮੇਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਦੋਂ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਨਾਲਦੀ ਜਗ੍ਹਾ ਤੇ ਗੰਦੇ ਗੀਤ ਅਤੇ ਨਾਚ ਕਰਦੇ ਲੋਕਾਂ ਨੂੰ ਮਨ੍ਹਾ ਕੀਤਾ ਪਰ ਰਾਜਨੀਤਿਕ ਦਬਾਅ ਹੋਣ ਦੇ ਕਾਰਨ ਭਾਈ ਅਤਰ ਸਿੰਘ ਨੂੰ ਕੋਈ ਇਨਸਾਫ ਨਹੀਂ ਮਿਲਿਆ। ਪੰਜਾਂ ਸਿੰਘ ਵੱਲੋਂ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੇ ਆਪ ਜੀ ਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ, ਆਪ ਜੀ ਦੀ ਸਖਸ਼ੀਅਤ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਪਾਣੀ ਦੇ ਮਸਲੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਹੋਣ ਦੀ ਆਸ ਕੀਤੀ ਸੀ ਪਰ ਸਰਕਾਰ ਦਾ ਕਾਫੀ ਸਮਾਂ ਬੀਤ ਜਾਣ ਤੇ ਕੋਈ ਇਨਸਾਫ ਨਹੀਂ ਮਿਲਿਆ। ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਪੂਰਿਆ ਕੀਤਾ ਜਾਵੇ। ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਦੇ ਸਬੰਧ ਵਿੱਚ ਚੱਲ ਰਹੇ ਨਗਰ ਕੀਰਤਨ ਅਤੇ ਸਮਾਗਮਾ ਵਿੱਚ ਦੇਸ਼-ਵਿਦੇਸ਼ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।
Total Responses : 189