← ਪਿਛੇ ਪਰਤੋ
ਤਲਵਾੜਾ, 11 ਸਤੰਬਰ 2019 - ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਅੱਜ ਸ਼ਾਮ ਛੇ ਵਜੇ ਦੇ ਕਰੀਬ ਸਪਿਲਵੇ ਫਲੱਡ ਗੇਟ ਖ਼ੋਲ੍ਹ ਦਿੱਤੇ ਗਏ ਅਤੇ ਬਿਆਸ ਦਰਿਆ 'ਚ 7422 ਕਿਉਸਿਕ ਪਾਣੀ ਛੱਡ ਦਿੱਤਾ ਗਿਆ। ਚੀਫ਼ ਇੰਜੀਨੀਅਰ ਬਿਆਸ ਡੈਮ ਇੰਜ. ਰਾਜ ਸਿੰਘ ਰਾਠੌਰ ਨੇ ਕਿਹਾ ਕਿ ਪਾਵਰ ਹਾਉਸ ਦੀਆਂ ਟਰਬਾਈਨਾਂ ਰਾਹੀਂ ਪਹਿਲਾਂ ਹੀ 12061 ਕਿਉਸਿਕ ਪਾਣੀ ਦਰਿਆ ਅਤੇ ਨਹਿਰ ਪ੍ਰਣਾਲੀ ਵਿੱਚ ਜਾ ਰਿਹਾ ਹੈ ਅਤੇ ਅੱਜ ਛੱਡੇ ਗਏ ਪਾਣੀ ਨਾਲ ਇਹ ਮਾਤਰਾ ਵੱਧ ਕੇ 19500 ਕਿਉਸਿਕ ਹੋ ਜਾਵੇਗੀ, ਜੋ ਕਿ ਚਿੰਤਾ ਦਾ ਵਿਸ਼ਾ ਨਹੀਂ ਹੈ ਅਤੇ ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਇਸ ਡੈਮ 'ਚ ਪਾਣੀ ਦਾ ਪੱਧਰ ਕਰੀਬ 1388.25 ਫੁੱਟ ਹੈ ਅਤੇ ਝੀਲ 1390 ਫੁੱਟ ਤੱਕ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੀ ਹੈ।
Total Responses : 189