← ਪਿਛੇ ਪਰਤੋ
ਚੰਡੀਗੜ੍ਹ, 11 ਸਤੰਬਰ 2019 - ਅਰਵਿੰਦੋ ਸਕੂਲ 'ਚ ਛੇਵੀਂ ਕਲਾਸ 'ਚ ਪੜ੍ਹਦੀ ਜੀਆ ਨੇ ਸਪੋਰਟਸ ਕੰਪਲੈਕਸ, ਸੈਕਟਰ -34, ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੁਆਰਾ ਆਯੋਜਿਤ ਅੰਤਰ ਸਕੂਲ ਤਾਈਕਵਾਂਡੋ ਚੈਂਪੀਅਨਸ਼ਿਪ 2019 ਵਿੱਚ ਹਿੱਸਾ ਲਿਆ ਅਤੇ ਉਸਨੇ 22-24 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਸਕੂਲ ਦਾ ਮਾਣ ਵਧਾਇਆ। ਜੀਆ ਨੇ ਆਪਣੇ ਮੁਕਾਬਲਿਆਂ 'ਚ ਵਿਰੋਧੀਆਂ ਨੂੰ ਸਖਤ ਟੱਕਰ ਦਿੱਤੀ ਅਤੇ ਮੈਚਾਂ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਚੇਅਰਮੈਨ ਸ਼੍ਰੀ ਅਰਵਿੰਦ ਮਹਿਨ ਅਤੇ ਪ੍ਰਿੰਸੀਪਲ ਸ੍ਰੀਮਤੀ ਗਰਿਮਾ ਐਸ ਭਾਰਦਵਾਜ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਅਜਿਹੀਆਂ ਜਿੱਤਾਂ ਲਈ ਮੁਬਾਰਕਬਾਦ ਦਿੱਤੀ।
Total Responses : 267