← ਪਿਛੇ ਪਰਤੋ
ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਦੋ ਪੰਜਾਬੀ ਬਣੇ ਐਮ ਐਲ ਏ
ਵਿਨੀਪੈਗ , 11 ਸਤੰਬਰ , 2019 : ਕੈਨੇਡਾ ਦੇ ਮੈਨੀਟੋਬਾ ਸੂਬੇ ਦੀਆਂ ਪ੍ਰੋਵਿੰਸੀਅਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਦੋ ਮੈਂਬਰ ਚੁਣੇ ਗਏ ਹਨ . ਮੈਪਲ ਹਲਕੇ ਤੋਂ ਮਿੰਟੂ ਸੰਧੂ ( ਸੁਖਜਿੰਦਰ ਸੰਧੂ ) ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮ ਐਲ ਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇਂ ਆਗੂ ਐਨ ਡੀ ਪੀ ਵੱਲੋਂ ਜਿੱਤੇ ਹਨ। ਵਿੰਨੀਪੈਗ ( ਮੈਨੀਟੋਬਾ) ਤੋਂ ਪਹਿਲੀ ਵਾਰ ਡਾ ਗੁਲਜਾਰ ਸਿੰਘ ਚੀਮਾ ਵਿਧਾਇਕ ਬਣੇ ਸਨ । ਉਹਨਾਂ ਤੋੰ ਬਾਦ ਮਹਿੰਦਰ ਸਰਾਂ ਵਿਧਾਇਕ ਬਣੇ। ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਵਿਧਾਇਕਾਂ ਦੀ ਗਿਣਤੀ 2 ਹੋਈ ਹੈ। ਮੈਨੀਟੋਬਾ ਚ ਪਾਲਿਸਟਰ ਮੁੜ ਕੰਸਰਵੇਟਿਵ ਸਰਕਾਰ ਬਣਾਉਣ ਚ ਕਾਮਯਾਬ ਰਹੇ ਹਨ ਜਦੋ ਕਿ ਐਨ ਡੀ ਪੀ ਆਫੀਸ਼ਲ ਵਿਰੋਧੀ ਧਿਰ ਹੈ . ਮਿੰਟੂ ਸੰਧੂ 15-16 ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਕੈਨੇਡਾ ਪਰਵਾਸ ਕਰ ਆਏ ਸਨ। ਉਹਨਾਂ ਦਾ ਪਿਛਲਾ ਪਿੰਡ ਧਨੇਰ ਨੇੜੇ ਰਾਏਕੋਟ ਜਿਲਾ ਲੁਧਿਆਣਾ ਹੈ।
Total Responses : 189