ਜਗਦੀਸ਼ ਥਿੰਦ
ਫਾਜ਼ਿਲਕਾ 12 ਸਤੰਬਰ ਬੀਤੀ ਰਾਤ ਦਿਲ ਕੰਬਾਊ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਕਿਸਾਨ ਨੇ ਆਪਣੀ ਸੁੱਤੀ ਹੋਈ ਪਤਨੀ ਉਪਰ ਲਗਾਤਾਰ ਕੁਹਾੜੀ ਦੇ ਵਾਰ ਕਰ ਕੇ ਸਿਰ ਵੱਢ ਕੇ ਧੜ ਤੋਂ ਅਲੱਗ ਕਰ ਦਿੱਤਾ ।
ਫ਼ਾਜ਼ਿਲਕਾ ਦੇ ਪਿੰਡ ਗੰਜੂਆਣਾ ਹਸਤਾ ਅੰਦਰ ਇਹ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਗਿਆ ।
ਪ੍ਰਾਪਤ ਸੂਚਨਾ ਅਨੁਸਾਰ ਪੂਰਨ ਚੰਦ ਪੁੱਤਰ ਹਰੀ ਚੰਦ ਬੱਕਰੀਆਂ , ਭੇਡਾਂ ਚਾਰਣ ਦਾ ਕੰਮ ਕਰਦਾ ਹੈ ।
ਰਾਤ ਸਮੇਂ ਜਦੋਂ ਉਨ੍ਹਾਂ ਦੇ ਬੱਚੇ ਅਤੇ ਪਤਨੀ ਪ੍ਰਮਜੀਤ ਕੌਰ ਸੁੱਤੇ ਹੋਏ ਸਨ ਤਾਂ ਉਸ ਨੇ ਕੁਹਾੜੀ ਦੇ ਲਗਾਤਾਰ ਵਾਰ ਕਰਕੇ ਆਪਣੀ ਪਤਨੀ ਦਾ ਸਿਰ ਵੱਢ ਦਿੱਤਾ ।
ਸਵੇਰੇ ਖੁਦ ਹੀ ਇਸ ਨੇ ਪੁਲਿਸ ਨੂੰ ਜਾ ਕੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਮਾਰ ਮੁਕਾਈ ਹੈ ।
ਦੱਸਣ ਵਾਲਿਆਂ ਅਨੁਸਾਰ ਇਹ ਇੱਕ ਗ਼ਰੀਬ ਬੱਕਰੀ ਪਾਲਕ ਹੈ । ਇਨ੍ਹਾਂ ਦੇ ਪਰਿਵਾਰ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ ।
ਇਹ ਵਿਅਕਤੀ ਸ਼ੁਰੂ ਹੋਈ ਅੜੀਅਲ ਅਤੇ ਸਨਕੀ ਕਿਸਮ ਦੇ ਸੁਭਾਅ ਦਾ ਮਾਲਕ ਦੱਸਿਆ ਜਾਂਦਾ ਹੈ ।
ਘਟਨਾ ਦਾ ਪਤਾ ਚੱਲਣ ਤੇ ਪੁਲਿਸ ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਪਾਰਟੀ ਘਟਨਾ ਸਥਾਨ ਤੇ ਪੁੱਜੀ ।
ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
ਪੁਲਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਸਰੀਰ ਨੂੰ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਲਿਜਾਇਆ ਜਾ ਰਿਹਾ ਹੈ ।