ਰਜਨੀਸ਼ ਸਰੀਨ
ਚੰਡੀਗੜ੍ਹ, 12 ਸਤੰਬਰ 2019 - ਸੰਤ ਬਾਬਾ ਸੇਵਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਨੌਰਾ ਵਿਖੇ ਸ਼੍ਰੀ ਗੁਰੂੁ ਨਾਨਕ ਦੇ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਬੰਧੀ ਵਿਚਾਰ ਸਮਾਗਮ ਤੇਰਾਂ-ਤੇਰਾਂ ਆਰਗੇਨਾਈਜੇਸ਼ਨ ਯੂ.ਐਸ.ਏ. ਅਤੇ ਗ੍ਰਾਮ ਪੰਚਾਇਤ ਨੌਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਮੌਕੇ ਸਕੂਲ ਵਿੱਦਿਆਰਥਣਾਂ ਦੁਆਰਾ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ,ਉਦਾਸੀਆਂ ਅਤੇ ਸਿੱਖਿਆਂਵਾਂ ਬਾਰੇ ਕਵਿਤਾ ,ਗੀਤ ਭਾਸ਼ਣ ਪੜੇ੍ਹ।ਤੇਰਾਂ-ਤੇਰਾਂ ਆਰਗੇਨਾਈਜ਼ੇਸ਼ਨ ਯੂ.ਐਸ.ਏ. ਦੇ ਪ੍ਰਧਾਨ ਤਜਿੰਦਰ ਸਿੰਘ,ਸਤਵਿੰਦਰ ਸਿੰਘ,ਹਰਪੀਤ ਸਿੰਘ ਹੈਪੀ,ਅਮਰਜੀਤ ਸਿੰਘ ਐਲ ਆਈ ਸੀ,ਬਲਵੀਰ ਕੁਮਾਰ ਗੁਰੁ ਵਲੋ੍ਹਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਬੰਧੀ ਵਿਚਾਰ ਪੇਸ਼ ਕੀਤੇ। ਤੇਰਾਂ-ਤੇਰਾਂ ਆਰਗੇਨਾਈਜੇਸ਼ਨ ਯੂ.ਐਸ.ਏ. ਵਲੋ੍ਹਂ ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਨੂੰ ਸਮਾਰਟ ਕਲਾਸ ਬਣਾਉਣ ਲਈ ਦੋ ਐਲ.ਈ.ਡੀਜ਼ ਅਤੇ ਪੰਜ ਪੱਖੇ ਦਿੱਤੇ ਗਏ।ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਅਤੇ ਗ੍ਰਾਮ ਪੰਚਾਇਤ ਨੌਰਾ ਵੱਲੋਂ ਤੇਰਾਂ-ਤੇਰਾਂ ਆਰਗੇਨਾਈਜੇਸ਼ਨ ਯੂ.ਐਸ.ਏ. ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨ ਕੀਤਾ ਗਿਆ।ਗੁਰੁ ਕਾ ਲੰਗਰ ਅਟੁੱਟ ਵਰਤਾਇਆ ਗਿਆ।ਪ੍ਰਿੰਸੀਪਲ ਵਰਿੰਦਰ ਕੁਮਾਰ,ਹੈਡਟੀਚਰ ਹੰਸ ਰਾਜ ਵਲੌ੍ਹਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਸਕੱਤਰ ਦੀ ਭੂਮਿਕਾ ਮਾਸਟਰ ਜਸਵੀਰ ਚੰਦ ਦੁਆਰਾ ਨਿਭਾਈ ਗਈ।
ਇਸ ਮੌਕੇ ਤੇ ਗੁਰਚਰਨ ਸਿੰਘ ਅਹਿਮਦਾਬਾਦ ,ਮਨਦੀਪ ਸਿੰਘ ਯੂ.ਐਸ.ਏ., ਸਰਪੰਚ ਮਨਦੀਪ ਕੌਰ ਦਿਲਬਾਗ ਸਿੰਘ ਪਟਰੌਲ ਪੰਪ ਵਾਲੇ,ਸੁਖਜਿੰਦਰ ਸਿੰਘ ਆਜ਼ਾਦ,ਸ.ਅਵਤਾਰ ਸਿੰਘ ਚੈਅਰਮੈਨ ਐਸ. ਐਮ.ਸੀ. ਨੌਰਾ,.ਹਰਜਿੰਦਰ ਸਿੰਘ ਨੰਬਰਦਾਰ, ਮਿੱਤ ਸਿੰਘ.,ਗੁਰਚਰਨ ਦਾਸ, ਸੋਹਣ ਸਿੰਘ,ਅਮਰਜੀਤ ਸਿੰਘ,ਜਸਪਾਲ ਸਿੰਘ,ਸਰਵਣ ਸਿਘ ਹੈੱਡ ਗ੍ਰੰਥੀ ਦੇਹਰਾ ਬਾਬਾ ਗੁਲਾਬ ਸਿੰਘ,ਵਿਕਰਮਜੀਤ ਪੰਚ,ਕੁਲਵਿੰਦਰ ਪੰਚ,ਬਲਵਿੰਦਰ ਸਿੰਘ, ਸਮੂਹ ਗ੍ਰਾਮ ਪੰਚਾਇਤ ਨੌਰਾ ਅਤੇ ਸਮੂਹ ਸਟਾਫ਼ ਪ੍ਰਾਇਮਰੀ ਅਤੇ ਸਕੈਂਡਰੀ ਸਕੂਲ ਹਾਜ਼ਰ ਸਨ।