ਪਟਿਆਲਾ, 12 ਸਤੰਬਰ 2019 : ਪੰਜਾਬੀ ਯੂਨੀਵਰਸਿਟੀ ਵਿੱਚ ਲਗਭਗ 19 ਸਾਲਾਂ ਤੋਂ ਵੱਧ ਦਾ ਅਧਿਆਪਨ ਤਜਰਬਾ ਰੱਖਣ ਵਾਲੇ ਡਾ. ਰਮਨ ਮੈਣੀ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਰੇਗੀਨਾ ਮੈਣੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਵਿਭਾਗੀ ਸਾਥੀ ਅਤੇ ਸਟਾਫ਼ ਮੌਜੂਦ ਸੀ। ਆਪਣਾ ਅਹੁਦਾ ਸੰਭਾਲਣ ਮਗਰੋਂ ਡਾ. ਰਮਨ ਮੈਣੀ ਨੇ ਕਿਹਾ ਕਿ ਨਾਮਵਰ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਮਜ਼ਬੂਤ ਕਰਨਾ, ਏ ਆਈ ਅਤੇ ਡਾਟਾ ਸਾਇੰਸ ਲੈਬਾਰਟਰੀ, ਰੋਬੋਟਿਕਸ ਪ੍ਰਯੋਗਸ਼ਾਲਾ, ਲਾਇਬ੍ਰੇਰੀ, ਸਮਾਰਟ ਕਲਾਸ ਰੂਮ ਸਥਾਪਤ ਕਰਨਾ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਚੋਟੀ ਦੇ ਇੰਜੀਨੀਅਰਿੰਗ ਅਦਾਰਿਆਂ ਵਿੱਚ ਸਥਾਨ ਬਣਾਉਣ ਲਈ ਕੰਮ ਕਰਨਗੇ।
ਡਾ. ਰਮਨ ਮੈਣੀ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਬੀ.ਟੈਕ., ਐਮ.ਟੈਕ. ਅਤੇ ਪੀ.ਐਚ.ਡੀ. ਕੀਤੀ ਹੈ ਅਤੇ ਉਹ ਸਾਲ 2012 ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਖੇ ਬਤੌਰ ਪ੍ਰੋਫ਼ੈਸਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਨਾਮਵਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ/ਕਾਨਫਰੰਸਾਂ ਵਿੱਚ 100 ਤੋਂ ਵੱਧ ਰਿਸਰਚ ਪੇਪਰ ਪਬਲਿਸ਼ ਕੀਤੇ ਹਨ।ਉਹ ਕਈ ਅੰਤਰਰਾਸ਼ਟਰੀ ਜਰਨਲਜ਼ ਦੇ ਐਡੀਟੋਰੀਅਲ ਬੋਰਡ ਮੈਂਬਰ ਹਨ। ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇੰਜੀਨੀਅਰਿੰਗ ਸੰਸਥਾਵਾਂઠਦੇ ਲਾਈਫ਼ ਮੈਂਬਰ ਵੀ ਹਨ। ਉਨ੍ਹਾਂ ਦਾ ਵਰਤਮਾਨ ਰਿਸਰਚ ਖੇਤਰ ਕੰਪਿਊਟਰ ਵਿਜਨ ਵਿਸ਼ੇਸ਼ ਕਰਕੇ ਨੋਆਇਜ ਰਿਡਕਸ਼ਨ ਇਨ ਮੈਡੀਕਲ ਇਮੇਜ, ਐਜ ਡਿਟੈਕਸ਼ਨ ਐਂਡ ਇਮੇਜ ਇਨਹਾਂਸਮੈਂਟ, ਕੰਪਿਊਟਰ ਨੈਟਵਰਕ ਸਾਫ਼ਟਵੇਅਰ ਇੰਜੀਨੀਅਰਿੰਗ ਤੇ ਡਾਟਾ ਮਾਇਨਿੰਗ ਆਦਿ ਵਿਚ ਮੁਹਾਰਤ ਹਾਸਲ ਹੈ।
ਉਨ੍ਹਾਂ ਨੂੰ ਸੰਨ 2000 ਤੋਂ ਮਾਈਕਰੋਸੌਫਟ ਕੰਪਨੀ ਦੁਆਰਾ ਪ੍ਰਮਾਣਿਤ ਪੇਸ਼ੇਵਰ ਦੀ ਮਾਨਤਾ ਪ੍ਰਾਪਤ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੀ.ਟੀ.ਯੂ. ਜਲੰਧਰ ਅਤੇ ਐਮ.ਐਮ.ਯੂ. ਮੋਲਾਨਾ ਯੂਨੀਵਰਸਿਟੀ ਵਿਖੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਹਨ। ਉਨ੍ਹਾਂ ਨੇ ਲਗਭਗ 25 ਐਮ.ਟੈਕ.,ਪੀ.ਐਚ.ਡੀ. ਵਿਦਿਆਰਥੀਆਂ ਦੇ ਥੀਸਿਸ ਗਾਈਡ ਕੀਤੇ ਹਨ। ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਬਤੌਰ ਰਿਸੋਰਸ ਪਰਸਨ ਅਤੇ ਸੈਸ਼ਨ ਪ੍ਰਧਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ ਹੈ।ਉਹ ਖੇਤਰ ਦੇ ਕਈ ਟੈਕਨੀਕਲ ਅਤੇ ਡਿਗਰੀ ਕਾਲਜਾਂ ਵਿੱਚ ਸਲੈਕਸ਼ਨ ਕਮੇਟੀ ਅਤੇ ਇੰਸਪੈਕਸ਼ਨ ਕਮੇਟੀ ਦੇ ਮੈਂਬਰ ਵੀ ਰਹੇ ਹਨ।