ਨਵੀਂ ਦਿੱਲੀ, 12 ਸਤੰਬਰ 2019 - ਖੇਡ ਮੰਤਰਾਲੇ ਦੇ ਸੂਤਰਾਂ ਮੁਤਾਬਕ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਬੈਡਮਿੰਟਨ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਦਾ ਨਾਂ ਵੀ ਪਦਮ ਭੂਸ਼ਣ ਲਈ ਭੇਜਿਆ ਗਿਆ ਹੈ। ਇਨ੍ਹਾਂ ਤੋਂ ਬਿਨਾਂ ਮਣਿਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਾਟ (ਕੁਸ਼ਤੀ), ਰਾਣੀ ਰਾਮਪਾਲ (ਹਾਕੀ), ਹਰਮਨਪ੍ਰੀਤ ਕੌਰ (ਕ੍ਰਿਕਟ), ਸੁਮਾ ਸ਼ਿਰੂਰ (ਨਿਸ਼ਾਨੇਬਾਜ਼) ਅਤੇ ਤਾਸ਼ੀ ਮਲਿਕ ਅਤੇ ਨੁੰਗਸ਼ੀ ਮਲਿਕ (ਦੋਵੇਂ ਪਰਬਤਆਰੋਹੀ) ਦੇ ਨਾਂ ਵੀ ਪਦਮ ਭੂਸ਼ਣ ਪੁਰਸਕਾਰ ਲਈ ਭੇਜੇ ਗਏ ਹਨ।