← ਪਿਛੇ ਪਰਤੋ
ਅੰਮ੍ਰਿਤਸਰ, 12 ਸਤੰਬਰ 2019 - ਬੀਤੇ ਦਿਨ ਲੁਧਿਆਣਾ ਦੇ ਜੀਐੱਨਈ ਕਾਲਜ (ਗੁਰੂ ਨਾਨਕ ਦੇਵ ਇੰਜੀਨੀਅਰਿੰਗ) ਵਿਖੇ ਸੰਤ ਭਿੰਡਰਾਂ ਵਾਲੇ ਦੀ ਤਸਵੀਰ ਦੀ ਕੀਤੀ ਗਈ ਨਿਰਾਦਰੀ ਅਤੇ ਸਿੱਖ ਵਿਦਿਆਰਥੀ ਦੀ ਕੀਤੀ ਕੁੱਟਮਾਰ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਖਤ ਸ਼ਬਦਾਂ 'ਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਵੀ ਧਰਮ ਬਾਰੇ ਕੁੱਝ ਗਲਤ ਟਿੱਪਣੀ ਨਹੀਂ ਕਰਦੇ ਪਰ ਉਹ ਗੁਰੂ ਸਾਹਿਬ ਦੀ ਨਿਰਦਾਰੀ ਕਰਨ ਵਾਲੇ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤ੍ਰਿਕਾ ਲਿਖ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
Total Responses : 267