ਨਵਾਂ ਸ਼ਹਿਰ, 12 ਸਤੰਬਰ, 2019: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਵਸਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 27 ਵਸਤਾਂ ਦੇ ਨਮੂਨੇ ਭੋਜਨ ਸੁਰੱਖਿਆ ਅਤੇ ਮਿਆਰਾਂ ’ਤੇ ਸਹੀ ਨਹੀਂ ਪਾਏ ਗਏ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫ਼ੂਡ) ਸ੍ਰੀ ਮਨੋਜ ਖੋਸਲਾ ਨੇ ਦੱਸਿਆ ਕਿ ਮਿਆਰਾਂ ’ਤੇ ਖਰੇ ਨਾ ਉਤਰਨ ਵਾਲੇ ਇਨ੍ਹਾਂ ਖੁਰਾਕੀ ਪਦਾਰਥਾਂ ਦੇ ਅਦਾਰਿਆਂ ਖ਼ਿਲਾਫ਼ ਕਾਰਵਾਈ ਲਈ ਸ਼੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫ਼ੂਡ ਸੇਫਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ। ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਵਿਤਰਕਾਂ, ਹਲਵਾਈਆਂ, ਕਰਿਆਨਾ ਸਟੋਰਾਂ, ਬੇਕਰੀ, ਢਾਬਾ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ, ਗੁੰਰਾਹੁਕੁੰਨ ਅਤੇ ਮਿਆਦ ਪੁੱਗੀਆਂ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਤੇ ਵੇਚਣ ਦੇ ਦੋਸ਼ ਉਕਤ 27 ਕੇਸਾਂ ਵਿੱਚ ਦੋਸ਼ੀਆਂ ਨੂੰ 4.01 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਸਹਾਇਕ ਕਮਿਸ਼ਨਰ (ਫ਼ੂਡ) ਮਨੋਜ ਖੋਸਲਾ ਅਨੁਸਾਰ ਇਨ੍ਹਾਂ ਜੁਰਮਾਨਿਆਂ ’ਚ ਰਾਣਾ ਫ਼ੂਡ ਪ੍ਰੋਡੈਕਟਸ ਚਮਕੌਰ ਸਾਹਿਬ ਨੂੰ ਮਿਸ-ਬ੍ਰਾਂਡਡ ਆਇਸਕ੍ਰੀਮ ਤਿਆਰ ਕਰਨ ਦੇ ਦੋਸ਼ ਅਧੀਨ 10,000/ ਰੁਪਏ ਅਤੇ ਦੁਕਾਨਦਾਰ ਗੁਰਕਿਰਪਾ ਡੇਅਰੀ ਕੁਲਾਮ ਰੋਡ ਨਵਾਂਸ਼ਹਿਰ ਨੂੰ ਮਿਸ-ਬ੍ਰਾਂਡਡ ਆਇਸਕ੍ਰੀਮ ਵੇਚਣ ਦੇ ਦੋਸ਼ ਅਧੀਨ 4000/-ਰੁਪਏ, ਮੈਸ. ਬਾਲਾ ਜੀ ਪਤੀਸਾ ਜੀਂਦੋਵਾਲ ਨੂੰ ਗੈਰ ਮਿਆਰੀ ਖੋਆ ਬਰਫ਼ੀ ਅਤੇ ਮਿਲਕ ਕੇਕ ਵੇਚਣ ਦੇ ਦੋਸ਼ ਅਧੀਨ 30,000/-ਰੁਪਏ ਜੁਰਮਾਨਾ ਕੀਤਾ ਗਿਆ ਤੇ ਉਕਤ ਫਰਮ ਦੀ 5.50 ਕੁਇੰਟਲ ਗੈਰ ਮਿਆਰੀ ਮਿਠਾਈ ਨਸ਼ਟ ਵੀ ਕੀਤੀ ਗਈ ਸੀ। ਮੈਸ. ਸੋਅ ਗੁੱਡ ਮਿਲਕ ਪ੍ਰੋਡਕਟਸ, ਫ਼ਰਾਲਾ ਨੂੰ ਮਿਸਬ੍ਰਾਂਡਡ ਦਹੀ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਮੈਸ. ਨਰੇਸ਼ ਕਰਿਆਨਾ ਸਟੋਰ ਸੜੋਆ ਅਤੇ ਹਰੀਸੰਨਜ਼ ਐਗਰੋ ਆਇਲ ਐਂਡ ਕੈਮੀਕਲਜ ਜਲੰਧਰ ਨੂੰ ਮਿਸਬ੍ਰਾਂਡਡ ਅਲਸੀ ਤੇਲ ਵੇਚਣ ਦੇ ਦੋਸ਼ ਅਧੀਨ 9000/-ਰੁਪਏ, ਅਨਿਲ ਕੁਮਾਰ ਡੇਅਰੀ ਕਰਿਆਮ ਨੂੰ ਗੈਰਮਿਆਰੀ ਕਰੀਮ ਵੇਚਣ ਦੇ ਦੋਸ਼ ਅਧੀਨ 3000/-ਰੁਪਏ ਜੁਰਮਾਨਾ ਕੀਤਾ ਗਿਆ। ਜਵਾਹਰ ਅੰਸਾਰੀ ਕਰਿਆਨਾ, ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਨਮਕੀਨ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਸੋਨੂੰ ਕਰਿਆਨਾ, ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਦਾਲ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਲਵ ਸਵੀਟ ਸ਼ਾਪ ਪੱਲੀ ਝਿੱਕੀ ਨੂੰ ਗੈਰਮਿਆਰੀ ਬਰਫੀ ਵੇਚਣ ਦੇ ਦੋਸ਼ ਅਧੀਨ 2000/-ਰੁਪਏ, ਜੈਨ ਏਜੰਸੀਜ਼ ਰੇਲਵੇ ਰੋਡ ਨਵਾਂਸ਼ਹਿਰ ਨੂੰ 50,000/-ਰੁਪਏ ਜੁਰਮਾਨ ਕਤਿਾ ਗਿਆ ਜਿਸ ਵਿੱਚ ਮਿਆਦ ਪੁੱਗਿਆ ਮਾਸਟਰ ਕਿਚਨ ਲਾਈਟ ਦੇਸੀ ਘਿਉ ਵੇਚਣ ਦੇ ਦੌਸ਼ ਅਧੀਨ 20,000/-ਰੁਪਏ, ਗੈਰਮਿਆਰੀ/ਮਿਆਦ ਪੁਗਿਆ ਅਸ਼ਟਮੀ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਮਿਸਬ੍ਰਾਂਡਡ ਅਸ਼ੋਕਾ ਲਾਇਟ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ 20,000/-ਰੁਪਏ ਜੁਰਮਾਨਾ ਕੀਤਾ ਗਿਆ ਅਤੇ ਸਪਲਾਈ ਕਰਨ ਵਾਲੀ ਫਰਮ ਮੈਸ. ਸ਼ਿਵਾਨੀ ਟ੍ਰੇਡਰਜ ਜਲੰਧਰ ਨੂੰ 20,000/-ਰੁਪਏ ਜੁਰਮਾਨ ਕੀਤਾ ਗਿਆ ਤੇ ਇਸ ਫਰਮ ਤੋਂ ਜ਼ਬਤ ਕੀਤਾ 78 ਕਿਲੋ ਉਕਤ ਘਿਉ ਅਦਾਲਤ ਦੇ ਹੁਕਮਾਂ ਅਨੁਸਾਰ ਨਸ਼ਟ ਵੀ ਕੀਤਾ ਗਿਆ ਸੀ।
ਇਸੇ ਤਰ੍ਹਾਂ ਸੰਦੀਪ ਵੈਸ਼ਨੋ ਢਾਬਾ, ਰਾਹੋਂ ਰੋਡ ਨਵਾਂਸ਼ਹਿਰ ਨੂੰ ਗੈਰਮਿਆਰੀ ਦੱੁਧ ਵਰਤਣ ਦੇ ਦੋਸ਼ ਅਧੀਨ 3000/-ਰੁਪਏ, ਲੱਕੀ ਜਨਰਲ ਸਟੋਰ ਰੇਲਵੇ ਰੋਡ ਨਵਾਂਸ਼ਹਿਰ ਨੂੰ ਮਿਆਦ ਪੁੱਗੇ ਬਿਸਕੁੱਟ ਵੇਚਣ ਦੇ ਦੋਸ਼ ਅਧੀਨ 15,000/-ਰੁਪਏ, ਪ੍ਰੇਮ ਜੂਸ ਬਾਰ ਰਾਹੋਂ ਰੋਡ ਨਵਾਂਸ਼ਹਿਰ ਨੂੰ ਮਿਆਦ ਪੁੱਗਿਆ ਕੋਲਡ ਡਰਿੰਕ ਵੇਚਣ ਦੇ ਦੋਸ਼ ਅਧੀਨ 15,000/-ਰੁਪਏ, ਬਾਲੀ ਕਰਿਆਨਾ ਸਟੋਰ ਰਾਹੋਂ ਰੋਡ ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਕਾਲਾ ਚਨਾ ਅਤੇ ਨਮਕੀਨ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਸੂਰਜ ਬੇਕਰੀ ਆਰੀਆ ਸਮਾਜ ਰੋਡ ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਬਿਸਕੁੱਟ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਪਾਲੀ ਕੰਨਫੈਕਸ਼ਨਰੀ ਬੰਗਾ ਰੋਡ ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਭੁਜੀਆ ਵੇਚਣ ਦੇ ਦੋਸ਼ ਅਧੀਨ 5000/-ਰੁਪਏ ਅਤੇ ਨਿਰਮਾਤਾ ਕੰਪਨੀ ਚੌਧਰੀ ਭੁਜੀਆ ਭੰਡਾਰ,ਨਿਊ ਸ਼ਾਸ਼ਤਰੀ ਨਗਰ, ਹੁਸ਼ਿਆਰਪੁਰ ਨੂੰ ਮਿਸਬ੍ਰਾਂਡਡ ਭੁਜੀਆ ਤਿਆਰ ਕਰਨ ਦੇ ਦੋਸ਼ ਅਧੀਨ 10,000/-ਰੁਪਏ, ਜਨਤਾ ਕਰਿਆਨਾ ਸਟੋਰ,ਬੰਗਾ ਰੋਡ ਨਵਾਂਸ਼ਹਿਰ ਨੂੰ ਗੈਰਮਿਆਰੀ, ਗੁਮਰਾਹਕੁਣ ਅਨਮੋਲ ਪੰਜਾਬ ਦੇਸੀ ਘਿਉ ਵੇਚਣ ਦੇ ਦੌਸ਼ ਅਧੀਨ 15,000/-ਰੁਪਏ, ਜਸਪਾਲ ਕਰਿਆਨਾ ਸਟੋਰ ਬੰਗਾ ਰੋਡ ਨਵਾਂਸ਼ਹਿਰ ਨੂੰ ਮਿਆਦ ਪੁੱਗਿਆ ਕਾਲਾ ਨਮਕ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਨਾਗਰਾ ਸਵੀਟ ਸ਼ਾਪ ਬੰਗਾ ਰੋਡ ਨਵਾਂਸ਼ਹਿਰ ਨੂੰ ਗੈਰਮਿਆਰੀ ਬਰਫੀ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਜਗਦੰਬੇ ਡੇਅਰੀ ਨਵਾਂਸ਼ਹਿਰ ਨੂੰ ਗੈਰਮਿਆਰੀ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ 15,000/-ਰੁਪਏ, ਜਤਿੰਦਰ ਕਰਿਆਨਾ ਸਟੋਰ ਗੇਰੂ ਤੇਗ ਬਹਾਦੁਰ ਨਗਰ ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਧਨੀਆ ਪਾਊਡਰ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਅਰਮਾਨ ਕਰਿਆਨਾ ਸਟੋਰ ਨੌਰਾ ਨੂੰ ਮਿਸਬ੍ਰਾਂਡਡ ਸੇਵੀਆਂ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਖਾਲਸਾ ਕਰਿਆਨਾ ਸਟੋਰ, ਤਲਵੰਡੀ ਜੱਟਾਂ ਨੂੰ ਮਿਸਬ੍ਰਾਂਡਡ ਮਨਕੀਨ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਰਾਈਟ ਪ੍ਰਇਜ਼ ਸਟੋਰ ਕਜਲਾ ਰੋਡ ਬੰਗਾ ਨੂੰ ਗੈਰਮਿਆਰੀ, ਗੁਮਰਾਹਕੁਣ ਡੇਅਰੀ ਮਹਿਕ ਘਿਉ,ਮਿਆਦ ਪੁੱਗਿਆ ਹਲਦੀ ਤੇ ਮਿਰਚ ਪਾਊਡਰ,ਮਿਸਬ੍ਰਾਂਡਡ ਦਾਲਚੀਨੀ ਤੇ ਸੋਗੀ ਵੇਚਣ ਦੇ ਦੋਸ਼ ਅਧੀਨ 50,000/-ਰੁਪਏ, ਆਧਾਰ ਹੋਲਸੇਲ ਗੜਸ਼ੰਕਰ ਰੋਡ ਬਲਾਚੌਰ ਨੂੰ ਮਸਾਲਾ ਵੜਾ ਤੇ ਮਧੂ ਵੜਾ ਮਿਕਸ ਵੇਚਣ ਦੇ ਦੋਸ਼ ਅਧੀਨ 50,000/-ਰੁਪਏ, ਮੈਸ. ਲੁਈਸ ਡ੍ਰਾਈਫੁਲ ਕੰਪਨੀ, ਪ੍ਰਾ. ਲਿਮ. ਭੀਮਸਰ, ਕੱਛ (ਗੁਜਰਾਤ) ਨੂੰ ਮਿਸਬ੍ਰਾਂਡਡ ਰਿਫਾਂਈਡ ਤੇਲ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਜੁਰਮਾਨਾ ਕੀਤਾ ਗਿਆ। ਇਨ੍ਹਾਂ ਸਾਰੇ ਦੋਸ਼ੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ।