← ਪਿਛੇ ਪਰਤੋ
ਨਵਾਂਸ਼ਹਿਰ, 12 ਸਤੰਬਰ 2019 - ਕਰੀਬ ਤਿੰਨ ਦਿਨ ਪਹਿਲਾਂ ਥਾਣਾ ਔਡ਼ ਅਧੀਨ ਪੈਂਦੇ ਪਿੰਡ ਬੁਰਜ਼ ਟਹਿਲ ਦਾਸ ਗੰਨੇ ਦੇ ਖੇਤਾਂ ਚੋਂ ਇੱਕ ਨੌਜਵਾਨ ਨਾਬਾਲਿਗ ਲੜਕੀ ਦੀ ਅੱਧ ਸੜੀ ਲਾਸ਼ ਬਰਬਾਦ ਕੀਤੀ ਗਈ ਸੀ। ਜਿਸ ਪਿੱਛੋਂ ਪੁਲਿਸ ਵਲੋਂ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਇਸ ਕਤਲ ਦੇ ਮਾਮਲੇ ਨੂੰ ਸੁਲਝਾਉਦਿਆਂ ਐੱਸਪੀ ਵਜ਼ੀਰ ਸਿੰਘ ਖਹਿਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਉਕਤ ਨਬਾਲਿਕ ਲੜਕੀ ਦੇ ਕਤਲ ਕੇਸ 'ਚ ਫਿਲੌਰ ਦੇ ਰਹਿਣ ਵਾਲੇ 4 ਦੋਸ਼ੀਆਂ 'ਚੋਂ 3 ਨਾਬਾਲਿਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਤਲ ਪ੍ਰੇਮ ਸੰਬੰਧਾਂ ਦੇ ਕਾਰਨ ਕੀਤਾ ਗਿਆ ਅਤੇ ਸਬੂਤਾਂ ਨੂੰ ਮਿਟਾਉਣ ਲਈ ਮੁਲਜ਼ਮਾਂ ਵੱਲੋਂ ਲੜਕੀ ਦੀ ਲਾਸ਼ ਨੂੰ ਅੱਗ ਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜਾ ਮੁਲਜ਼ਮ ਫਰਾਰ ਹੈ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਵੀ ਫੜ ਲਿਆ ਜਾਵੇਗਾ।
Total Responses : 267