ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ: 12 ਸਤੰਬਰ: : 12 ਸਤੰਬਰ 1897 ਦਾ ਇਤਿਹਾਸਕ ਦਿਨ ਸਿੱਖ ਪੰਥ ਲਈ ਸੁਨਹਿਰੀ ਅੱਖਰਾਂ 'ਚ ਲਿਖੀਆਂ ਗਿਆ ਜਦ 21 ਸਿੱਖਾਂ ਨੇ 10,000 ਹਜ਼ਾਰ ਅਫਗਾਨਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਮਿੱਟੀ ਦੀ ਧੂੜ ਚਟਾਈ। ਪਾਕਿਸਤਾਨ ਦੇ ਖੈਬਰ ਪਖਤੂਨਵਾ ਇਲਾਕੇ 'ਚ ਉਸ ਸਮੇਂ ਬ੍ਰਿਟਿਸ਼ ਸਰਕਾਰ ਦੀ 36 ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ 21 ਸਿੱਖ ਸੀ ਜਿੰਨ੍ਹਾਂ ਤੇ 10,000 ਅਫਗਾਨਾਂ ਨੇ ਹਮਲਾ ਲਿਆ। 12 ਸਤੰਬਰ 1897 ਦੀ ਸਵੇਰੇ 8 ਵਜੇ ਦੇ ਕਰੀਬ ਇਹ ਯੁੱਧ ਹੋਇਆ। 1897 ਨੂੰ ਅਫਗਾਨਾ ਵੱਲੋਂ ਅੰਗਰੇਜ਼ਾ ਪ੍ਰਤੀ ਵਿਦਰੋਹ ਸ਼ੁਰੂ ਹੋਇਆ। 27 ਅਗਸਤ ਨੂੰ ਅਫਗਾਨਾ ਵੱਲੋਂ ਅੰਗਰੇਜ਼ ਸਰਕਾਰ ਦੇ ਕਿਲੇ ਤੇ ਕਬਜ਼ੇ ਕਰਨ ਲਈ ਕਈ ਅਣਥੱਕ ਯਤਨ ਕੀਤੇ ਗਏ। ਇਹਨਾਂ ਦਸ ਦਿਨਾਂ ਦੇ ਵਿਚਕਾਰ ਅਫਗਾਨਾ ਕਈ ਵਾਰ ਬ੍ਰਿਟਿਸ਼ ਸਰਕਾਰ ਦੇ ਕਿਲਿਆ ਤੇ ਹਮਲਾ ਕੀਤਾ ਜੋ ਕਿ 36 ਸਿੱਖ ਰੈਜੀਮੈਂਟ ਵੱਲੋਂ ਨਾਕਾਮ ਕਰ ਦਿੱਤੇ ਗਏ। ਆਖਿਰ 12 ਸਤੰਬਰ 1897 ਨੂੰ ਅਫਗਾਨਾ ਨੇ ਆਪਣੇ ਕਬੀਲੇ ਦੇ ਹਰੇਕ ਸਰਦਾਰ ਨੂੰ ਆਪਣੇ ਨਾਲ ਮਿਲਾ ਕੇ ਦਸ ਹਜ਼ਾਰ ਦੇ ਇਕੱਠ ਨਾਲ ਕਿਲੇ ਤੇ ਹਮਲੇ ਕਰਨ ਦੀ ਵਿਉਂਤ ਬਣਾਈ। ਉਨ੍ਹਾਂ ਨੇ ਪਹਿਲਾਂ ਕਿਲਾ ਗੁਲੀਸਤਾਨ ਤੇ ਹਮਲਾ ਕਰਨ ਦੀ ਯੋਜਨਾ ਤਹਿਤ ਸਵੇਰੇ 8 ਵਜੇ ਹਮਲਾ ਕੀਤਾ ਜਿਸ ਕਿਲੇ ਦੀ ਅਗਵਾਈ 21 ਸਿੱਖ ਕਰ ਰਹੇ ਸਨ ਇਹ ਯੁੱਧ ਸਾਰਾ ਦਿਨ ਚਲਦਾ ਰਿਹਾ।
ਜਦ ਇਸ ਕਿਲੇ ਤੇ ਹਮਲੇ ਕਰਨ ਦੀ ਸਬੰਧੀ ਬਿਗਲ ਵਜਾ ਤਾ ਬ੍ਰਿਟਿਸ਼ ਸਰਕਾਰ ਦੇ ਕਰਨਲ ਹੌਥਟਨ ਨੇ 21 ਸਿੱਖਾਂ ਦੀ ਸਹਾਇਤਾ ਲਈ ਸੰਦੇਸ਼ ਭੇਜਿਆ ਕਿ ਉਹ ਤੁਰੰਤ ਸਹਾਇਤਾ ਨਹੀਂ ਭੇਜ ਸਕਦੇ ਹਨ ਤੇ ਆਪਣੇ ਹਵਲਦਾਰ ਈਸ਼ਰ ਸਿੰਘ ਨੂੰ 21 ਸਿੱਖਾਂ ਸਮੇਤ ਪਿੱਛੇ ਹਟਣ ਲਈ ਹੁਕਮ ਦਿੱਤਾ ਪਰ ਈਸ਼ਰ ਸਿੰਘ ਨੇ ਆਪਣੇ 21 ਸਿੱਖ ਫੌਜੀਆਂ ਸਮੇਤ ਅਫ਼ਗਾਨਾ ਦੇ ਨਾਲ ਲੜਨ ਦਾ ਨਿਰਣਾ ਲਿਆ ਤੇ ਫਿਰ 21 ਸਿੱਖਾਂ ਤੇ 10,000 ਅਫ਼ਗਾਨ ਫੌਜ ਦੇ ਵਿਚਕਾਰ ਘਮਸਾਣ ਲੜਾਈ ਹੋਈ ਜੋ ਕਿ ਪੂਰਾ ਦਿਨ ਹੁੰਦੀ ਰਹੀ। ਇਸ ਲੜਾਈ 'ਚ ਪਹਿਲੇ ਸ਼ਹੀਦ ਭਗਵਾਨ ਸਿੰਘ ਤੇ ਲਾਲ ਸਿੰਘ ਹੋਏ। ਪਰ ਫਿਰ ਵੀ ਸਿੰਘਾ ਨੇ ਹਾਰ ਨਾ ਮੰਨੀ ਤੇ ਲਗਾਤਾਰ ਅਫਗਾਨਾ ਵੱਲੋਂ ਦੋ ਵਾਰ ਕਿਲੇ• ਦਾ ਮੇਨ ਦਰਵਾਜ਼ਾ ਖੋਲ੍ਹਣ ਦੇ ਯਤਨ ਨੂੰ ਨਾਕਾਮ ਕੀਤਾ।
ਇਤਿਹਾਸਕ ਜਾਣਕਾਰੀ ਅਨੁਸਾਰ ਯੁੱਧ 'ਚ ਦੋ ਹਜ਼ਾਰ ਤੋਂ ਵੱਧ ਦੇ ਅਫ਼ਗਾਨ ਮਾਰੇ ਗਏ ਤੇ ਅੰਤਲੇ ਸਮੇਂ ਤੱਕ 21 ਸਿੱਖਾਂ 'ਚੋਂ 4 ਸਿੱਖ ਲੜਦੇ ਰਹੇ। ਆਖਿਰ ਈਸ਼ਰ ਸਿੰਘ ਹਵਲਦਾਰ, ਗੁਰਮੁਖ ਸਿੰਘ, ਲਾਲ ਸਿੰਘ ਤੇ ਜੀਵਾ ਸਿੰਘ ਵੱਲੋਂ ਕਿਲੇ ਦੇ ਅੰਦਰ ਅਫਗਾਨ ਵਜੋਂ ਦਾਖਲ ਹੋਣ ਪਿਛੋਂ ਆਖਿਰ ਆਪਣੇ ਕੌਮ ਦੇ ਕੇਸਰੀ ਨਿਸ਼ਾਨ ਨੂੰ ਸਿਜਦਾ ਕਰਦੇ ਹੋਏ ਸ਼ਹੀਦ ਹੋ ਗਏ।
ਅੱਜ ਉਨ੍ਹਾਂ 21 ਸਿੱਖਾਂ ਨੂੰ ਜਿਥੇ ਸਾਰੀ ਕੌਮ ਉਨ੍ਹਾਂ ਦੀ ਸ਼ਹੀਦੀ ਨੂੰ ਨਮਨ ਕਰਦੀ ਹੈ। ਉਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅੰਮ੍ਰਿਤਸਰ 'ਚ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਹੈ ਜੋ ਕਿ ਸਾਰਾਗੜ੍ਹੀ ਨਿਵਾਸ, ਹੈਰੀਟੇਜ਼ ਸਟਰੀਟ ਦੇ ਬਿਲਕੁਲ ਨਾਲ ਹੈ। ਜਿਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ।