← ਪਿਛੇ ਪਰਤੋ
ਮਾਨਸਾ, 12 ਸਤੰਬਰ 2019 - ਸ਼ਿਵ ਸੇਨਾ ਮਾਨਸਾ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬੇਸਹਾਰਾ ਪਸ਼ੂ ਕਾਲੇ ਅਤੇ ਅਮਰੀਕੀ ਢੱਠੇ ਅਤੇ ਹੋਰ ਆਵਾਰਾ ਪਸ਼ੂ ਜਿਹੜੇ ਕਿਸੇ ਧਰਮ ਨਾਲ ਸਬੰਧ ਨਹੀਂ ਰੱਖਦੇ ਉਨ੍ਹਾਂ ਨੂੰ ਕੱਟਿਆਂ, ਮੁਰਗਿਆਂ ਅਤੇ ਬੱਕਰਿਆਂ ਵਾਂਗ ਵੇਚਣ ਦੀ ਆਗਿਆ ਦਿੱਤੀ ਜਾਵੇ ਤਾਂ ਇਨ੍ਹਾਂ ਜਾਨਵਰਾਂ ਕਾਰਨ ਨਿੱਤ ਵਾਪਰ ਰਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਨਾ ਹੋਵੇ। ਸ਼ਿਵ ਸੇਨਾ ਮਾਨਸਾ ਵੱਲੋਂ 13 ਸਤੰਬਰ ਨੂੰ ਕੀਤੇ ਜਾ ਰਹੇ ਬੰਦ ਦੀ ਪੂਰਜ਼ੋਰ ਹਿਮਾਇਤ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਢੱਠਿਆਂ ਅਤੇ ਹੋਰ ਆਵਾਰਾ ਪਸ਼ੂਆਂ ਨੂੰ ਵੇਚਣ ਲਈ ਸਰਕਾਰੀ ਆਗਿਆ ਦੇਣੀ ਚਾਹੀਦੀ ਹੈ।
Total Responses : 928