ਨਵਾਂਸ਼ਹਿਰ, 14 ਸਤੰਬਰ, 2019: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਏ ਐੱਸ ਗਰੇਵਾਲ ਦੇ ਆਦੇਸ਼ਾ ਅਨੁਸਾਰ ਅੱਜ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਆਏ 2318 ਕੇਸਾਂ ਚੋਂ 1357 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 98758876/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਸੱਤ ਨਿਆਇਕ ਪੈਨਲਾਂ ਦੀ ਅਗਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ਼੍ਰੀ ਰਣਧੀਰ ਵਰਮਾ, ਜ਼ਿਲ੍ਹਾ ਜੱਜ ਫੈਮਲੀ ਕੋਰਟ ਸ਼੍ਰੀ ਅਸ਼ੋਕ ਕਪੂਰ, , ਸ . ਸਤਵਿੰਦਰ ਸਿੰਘ ਸਥਾਈ ਲੋਕ ਅਦਾਲਤ , ਸ਼੍ਰੀ ਯੁਕਤੀ ਗੋਇਲ ਸਿਵਲ ਜੱਜ ਸੀਨੀਅਰ ਡਿਵੀਜ਼ਨ , ਸ਼੍ਰੀ ਰਮਨ ਸ਼ਰਮਾ ਸੀ ਜੇ ਐਮ , ਹਰਪ੍ਰੀਤ ਕੌਰ ਸਿਵਲ ਜੱਜ (ਜੂਨੀਅਰ ਡਿਵਿਜ਼ਨ) ਅਤੇ ਬਲਵਿੰਦਰ ਕੌਰ ਧਾਲੀਵਾਲ ਸਬ ਡਿਵਿਜ਼ਨਲ ਜੁਡਸ਼ੀਆਲ ਮਜਿਸਟਰੇਟ ਬਲਾਚੌਰ ਵਲੋਂ ਕੇਸਾਂ ਦੀ ਸੁਣਵਾਈ ਕੀਤੀ ਗਈ । ਇਸ ਮੌਕੇ ਪੈਨਲ ਮੈਂਬਰ ਦੇ ਤੌਰ ਤੇ ਐਡਵੋਕੇਟ ਅਨਿਲ ਕਟਾਰੀਆ , ਅਮਰਦੀਪ ਕੌਸ਼ਲ , ਸਪਨਾ ਓਠੀ , ਰਿਸ਼ੁ ਕੁਮਾਰ , ਨਰਿੰਦਰ ਕੁਮਾਰ ਸ਼ਰਮਾ, ਵੀਨਾ ਚਹਿਲ , ਰੋਹਿਤ ਬੱਸੀ , ਹਰੀਸ਼ ਕੁਮਾਰ ਲੜੋਈਆ , ਈਸ਼ਾਨ ਭਾਰਦਵਾਜ , ਰਾਜਿੰਦਰ ਸਿੰਘ , ਹੁਸਨ ਲਾਲ ਮੂਮ , ਮਨੀਸ਼ ਭੰਬੀ , ਮਨਦੀਪ ਸਿੰਘ ਅਤੇ ਦਿਨੇਸ਼ ਭਾਰਦਵਾਜ ਸ਼ਾਮਿਲ ਸਨ ।
ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਕ੍ਰਿਮਿਨਲ ਕੰਪਾਉਂਡਏਬਲ ਕੇਸ, ਚੈੱਕ ਬਾਊਂਸ ਨਾਲ ਸਬੰਧਿਤ ਕੇਸ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨਾਲ ਸਬੰਧ ਕੇਸ, ਵਿਵਾਹਿਕ ਝਗੜੇ, ਟ੍ਰੈਫਿਕ ਚਲਾਨ, ਲੇਬਰ ਝਗੜੇ ਅਤੇ ਬਿਜਲੀ ਤੇ ਪਾਣੀ ਦੇ ਬਿਲਾਂ, ਬੈਕਾਂ ਦੇ ਕੇਸਾਂ ਅਤੇ ਬੀ ਐਸ ਐਨਲ ਦੇ ਕੇਸਾਂ ਸਬੰਧੀ ਅਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਗਈ ।