ਰਜਨੀਸ਼ ਸਰੀਨ
ਨੰਗਲ, 14 ਸਤੰਬਰ 2019 - ਲੋਕ ਨੂੰ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆਂ ਕਰਵਾਉਣ ਲਈ ਨੰਗਲ ਵਿੱਚ ਲਗਭਗ 90 ਲੱਖ ਰੁਪਏ ਦੀ ਲਾਗਤ ਨਾਲ ਇੰਦਰਾ ਨਗਰ, ਰੇਲਵੇ ਰੋਡ ਅਤੇ ਬਰਾੜੀ ਵਿੱਚ 3 ਟਿਊਬਲ ਲਗਾਏ ਜਾਣਗੇ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਪੀਣ ਵਾਲੇ ਸਾਫ ਪਾਣੀ ਦੀ ਚੀਰਕਾਲੀ ਮੰਗ ਪੂਰੀ ਹੋ ਜਾਵੇਗੀ।
ਇਹਨਾਂ ਵਿਚਾਰਾਂ ਦਾ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਨੰਗਲ ਦੇ ਵਾਰਡ 6,8,11 ਵਿੱਚ ਪੀਣ ਵਾਲੇ ਪਾਣੀ ਲਈ ਲਾਗਏ ਜਾਣ ਵਾਲੇ ਟਿਊਬਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਹਨਾਂ ਕਿਹਾ ਕਿ ਬਰਾੜੀ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਕਮਿਊਨਿਟੀ ਸੈਂਟਰ ਮੁਕੰਮਲ ਕਰਕੇ ਬਹੁਤ ਜਲਦੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਜਿਸ ਨਾਲ ਇਸ ਇਲਾਕੇ ਦੇ ਲੋਕਾ ਨੂੰ ਵੱਡੀ ਸਹੂਲਤ ਮਿਲੇਗੀ।
ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਸੀਂ ਕੇਵਲ ਉਹ ਹੀ ਵਿਕਾਸ ਕਾਰਜ ਸੁਰੂ ਕਰ ਰਹੇ ਹਾਂ ਜਿਹਨਾਂ ਨੂੰ ਮੁਕੰਮਲ ਕਰਕੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਲੋਕ ਅਰਪਣ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਹਲਕੇ ਵਿੱਚ ਕਰੋੜ ਰੁਪਏ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਕਈ ਬਹੁਕਰੋੜੀ ਵਿਕਾਸ ਕਾਰਜ ਵਿਚਾਰ ਅਧੀਨ ਹਨ ਜਿਹਨਾਂ ਨੂੰ ਅਮਲੀ ਜਾਮਾ ਪਹਿਣਾਉਣ ਨਾਲ ਇਸ ਖੇਤਰ ਦੇ ਲੋਕਾਂ ਨਾਲ ਸਰਵਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਪੂਰਾ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ। ਉਹ ਸਾਰੇ ਪੂਰੇ ਹੋ ਰਹੇ ਹਨ। ਮੌਜੂਦਾ ਸਮੇਂ ਚੱਲ ਰਹੇ ਕਈ ਵਿਕਾਸ ਕਾਰਜ ਆਪਣੇ ਅੰਤਿਮ ਪੜਾਅ ਵਿੱਚ ਹਨ ਜਿਹਨਾਂ ਨੂੰ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨੰਗਲ ਦੀ ਖੁਬਸੂਰਤੀ ਵਿੱਚ ਹੋ ਵਾਧਾ ਕਰਨ ਲਈ ਅਸੀਂ ਕਈ ਯੋਜਨਾਵਾਂ ਉਲੀਕਿਆਂ ਹਨ। ਉਹਨਾ ਕਿਹਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਹੋ ਰਿਹਾ ਹੈ।
ਇਸ ਮੌਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਬਰਾੜੀ, ਇੰਦਰਾ ਨਗਰ ਅਤੇ ਰੇਲਵੇ ਰੋਡ ਤੇ 90 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਾਫ ਸੁਧਰੇ ਪੀਣ ਵਾਲੇ ਪਾਣੀ ਦੇ 3 ਟਿਊਵੈਲਾਂ ਦਾ ਪੰਤਵੱਤਿਆਂ ਦੀ ਹਾਜਰ ਵਿੱਚ ਨੀਂਹ ਪੱਥਰ ਰੱਖਿਆ ਅਤੇ ਇਸ ਮੌਕੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ, ਨਗਰ ਕੋਸ਼ਲ ਪ੍ਰਧਾਨ ਅਸੋਕ ਪੁਰੀ, ਸੰਜੇ ਸਾਹਨੀ, ਅਸੋਕ ਸਵਾਮੀਪੁਰ, ਉਮਾਂਕਾਤ ਸਰਮਾਂ, ਰਵਿੰਦਰ ਦੀਵਾਨ, ਵਿਦਿਅਿਾ ਸਾਗਰ, ਡਾ ਪ੍ਰਸ਼ੋਤਮ, ਅੰਜੂ ਬਾਲਾ, ਲਖਵੀਰ ਲੱਕੀ, ਰਾਜ ਕੁਮਾਰ ਬਜਾਜ, ਕਪੂਰ ਸਿੰਘ, ਦੀਪਕ ਨੰਦਾ, ਸੁੰਦਰ ਸਿੰਘ, ਅਨੀਤਾ ਸਰਮਾਂ ਐਮ ਸੀ, ਸੁਰਿੰਦਰ ਪੰਮਾ, ਵਿਨੇ ਪ੍ਰਤਾਪ,ਰਾਣਾ ਕ੍ਰਿਸ਼ਨ ਪਾਲ, ਪਿਆਰੇ ਲਾਲ ਜਸਵਾਲ, ਸੁਰੇਸ਼ ਮਲਿਕ ਅਤੇ ਪੱਤਵੱਤੇ ਵੱਡੀ ਗਿਣਤੀ ਵਿੱਚ ਹਾਜਰ ਸਨ।