← ਪਿਛੇ ਪਰਤੋ
ਸੰਗਰੂਰ, 14 ਸਤੰਬਰ 2019 - ਪਿਛਲੇ ਸੱਤ ਦਿਨਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਈ ਬੈਠੇ ਈ.ਜੀ.ਐੱਸ ਵਲੰਟੀਅਰਾਂ ਵੱਲੋਂ ਅੱਜ ਸ਼ਾਮ ਚਾਰ ਵਜੇ ਤੋਂ ਸੰਗਰੂਰ-ਲੁਧਿਆਣਾ ਮਾਰਗ ਜਾਮ ਕੀਤਾ ਗਿਆ। ਜਿਸ ਕਾਰਨ ਇਸ ਮਾਰਗ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਲੰਟੀਅਰਾਂ ਨੇ ਸਿੱਖਿਆ ਮੰਤਰੀ ਕੋਠੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਗੱਡੀ ਦਾ ਵੀ ਘਿਰਾਓ ਕੀਤਾ ਸੀ। ਈਜੀਐੱਸ ਵਲੰਟੀਅਰਾਂ ਵੱਲੋਂ ਕਿਹਾ ਜਾ ਰਿਹਾ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਹ ਅੱਗੇ ਇਸ ਤੋਂ ਵੀ ਵੱਡੇ ਪੱਧਰ 'ਤੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ।
Total Responses : 928