25 ਲੱਖ ਦੀ ਗ੍ਰਾਂਟ ਨਾਲ ਫ਼ਿਰੋਜ਼ਪੁਰ ਛਾਉਣੀ ਦੇ ਡੈੱਫ ਅਤੇ ਡੰਬ ਸਕੂਲ ਨੂੰ ਮਿਲੀ ਨਵੀਂ ਜ਼ਿੰਦਗੀ ਵਿਧਾਇਕ ਪਿੰਕੀ ਨੇ ਕੀਤਾ ਦੌਰਾ
ਬੱਚਿਆਂ ਲਈ ਸਪੈਸ਼ਲ ਟਰੈਡਮਿਲ, ਬ੍ਰੇਨ ਮੈਪਿੰਗ' ਬੈਟਰੀ ਤੋਂ ਚੱਲਣ ਵਾਲੀਆਂ ਟਰਾਈ ਸਾਈਕਲ ਮੁਹੱਈਆ ਕਰਵਾਈਆਂ
ਵਿਧਾਇਕ ਨੇ ਕਿਹਾ ਇਹ ਸਪੈਸ਼ਲ ਬੱਚੇ ਭਗਵਾਨ ਦਾ ਰੂਪ ਹਨ ਇਸ ਲਈ ਇਨ੍ਹਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਫ਼ਿਰੋਜ਼ਪੁਰ 14 ਸਤੰਬਰ (ਹਰੀਸ਼ ਮੋਂਗਾ ): ਵਿਧਾਇਕ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਡੈੱਫ ਅਤੇ ਡੰਬ ਸਕੂਲ ਦਾ ਦੌਰਾ ਕੀਤਾ ਅਤੇ ਇੱਥੇ ਪੜ੍ਹਾਈ ਕਰ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ । ਗੋਲਡਨ ਐਰੋ ਆਸ਼ਾ ਰੀਹੈਬਲੀਟੇਸ਼ਨ ਸੈਂਟਰ ਵਿਖੇ ਸਥਿਤ ਇਸ ਸਕੂਲ ਨੂੰ 25 ਲੱਖ ਰੁਪਏ ਦੀ ਗ੍ਰਾਂਟ ਨਾਲ ਨਵਾਂ ਜੀਵਨ ਮਿਲਿਆ ਹੈ ਕਿਉਂਕਿ ਕੁੱਝ ਸਾਲ ਪਹਿਲੇ ਖਸਤਾ ਹਾਲਤ ਦੀ ਵਜ੍ਹਾ ਨਾਲ ਇਹ ਸਕੂਲ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਿਆ ਸੀ। ਇਹ ਗ੍ਰਾਂਟ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸਰਕਾਰ ਵੱਲੋਂ ਸਕੂਲ ਲਈ ਲੈ ਕੇ ਆਏ ਸੀ। ਬੱਚਿਆਂ ਨਾਲ ਮੁਲਾਕਾਤ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਉਨ੍ਹਾਂ ਨੂੰ ਮਿਠਾਈਆਂ ਅਤੇ ਫਲ ਵੀ ਵੰਡੇ ਅਤੇ ਬੱਚਿਆਂ ਨਾਲ ਸਮਾਂ ਬਤੀਤ ਕੀਤਾ । ਉਨ੍ਹਾਂ ਕਿਹਾ ਕਿ ਇਹ ਸਪੈਸ਼ਲ ਬੱਚੇ ਭਗਵਾਨ ਦਾ ਰੂਪ ਹਨ ਜਿਨ੍ਹਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਉਨ੍ਹਾਂ ਨੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਇਨ੍ਹਾਂ ਬੱਚਿਆਂ ਦੀ ਸੇਵਾ ਲਈ ਅੱਗੇ ਆਉਣ ਲਈ ਅਪੀਲ ਕੀਤੀ।
ਵਿਧਾਇਕ ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸਕੂਲ ਹੈ ਜਿੱਥੇ ਸਪੈਸ਼ਲ ਬੱਚਿਆਂ ਲਈ ਬ੍ਰੇਨ ਮੈਪਿੰਗ ਦੀ ਮਸ਼ੀਨਾਂ ਲਵਾਈਆਂ ਗਈਆਂ ਹਨ ਇਸ ਤੋਂ ਇਲਾਵਾ ਬੱਚਿਆਂ ਲਈ ਸਪੈਸ਼ਲ ਟਰੈਡਮਿਲ ਅਤੇ ਸਟੈਚਰ ਬੈਟਰੀ ਵਾਲੀ ਸਾਈਕਲਾਂ ਦੀ ਵਿਵਸਥਾ ਕੀਤੀ ਗਈ ਹੈ । ਸਕੂਲ ਦੇ ਸਾਰੇ ਕਮਰਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਫਾਈਵ ਸਟਾਰ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਵਿਧਾਇਕ ਪਿੰਕੀ ਨੇ ਆਪਣੇ ਦੌਰੇ ਦੌਰਾਨ ਕੁੱਝ ਬੱਚਿਆਂ ਨੂੰ ਸਪੈਸ਼ਲ ਬੈਟਰੀ ਵਾਲੇ ਟ੍ਰਾਈਸਾਈਕਲ ਵੀ ਵੰਡੇ । ਸਕੂਲ ਵਿਚ ਕੁੱਲ 26 ਬੱਚੇ ਇਸ ਵਕਤ ਰਹਿ ਰਹੇ ਹਨ ਜਿਨ੍ਹਾਂ ਦੀ ਦੇਖ ਰੇਖ ਦਾ ਸਾਰਾ ਕੰਮ ਗੋਲਡਨ ਐਰੋ ਡਵੀਜ਼ਨ ਵੱਲੋਂ ਕੀਤਾ ਜਾਂਦਾ ਹੈ । ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਰਮੀ ਵੱਲੋਂ ਇਸ ਸਕੂਲ ਨੂੰ ਵਧੀਆ ਢੰਗ ਨਾਲ ਚਲਾਉਣ ਅਤੇ ਇਸ ਦੇ ਨਵੀਨੀਕਰਨ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਇਸ ਮੌਕੇ ਡੀ ਸੀ ਐਮ ਗਰੁੱਪ ਦੇ ਸੀਈਓ ਅਨਿਰੁੱਧ ਗੁਪਤਾ, ਅਜੇ ਜੋਸ਼ੀ, ਬਲਬੀਰ ਬਾਠ, ਸੁਖਵਿੰਦਰ ਅਟਾਰੀ, ਰਾਜਿੰਦਰ ਛਾਬੜਾ, ਸੁਖਜੀਤ ਸਿੰਘ ਗੋਗੀ, ਰਿਸ਼ੀ ਸ਼ਰਮਾ, ਰਿੰਕੂ ਗਰੋਵਰ, ਪਿੰਸ ਭਾਊ ਆਦਿ ਮੌਜੂਦ ਸਨ