ਦੋ ਮੈਂਬਰਾਂ ਅਧਾਰਿਤ ਕਮੇਟੀ ਦੀ ਟੀਮ ਖੰਘਾਲੇਗੀ ਸਾਰੇ ਮਾਮਲੇ ਨੂੰ
ਚੰਡੀਗੜ, 15, ਸਤੰਬਰ 2019 ( ਸਤਨਾਮ ਸਿੰਘ ਜੋਧਾ ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਰਿਟ. ਆਈਏਐਸ ਨੇ ਪੰਜੂ ਕਲਾਲ ਦੇ ਗੋਲੀਕਾਂਡ ਤੋਂ ਪੀੜਤ ਪ੍ਰੀਵਾਰ ਸਰਵਣ ਸਿੰਘ ਅਤੇ ਵਿਰਸਾ ਸਿੰਘ ਆਦਿ ਤੇ ਸਥਾਨਕ ਮੰਤਰੀ ਦੀ ਸ਼ੈਹਿ ਤੇ 15 ਦਲਿਤ ਵਿਅਕਤੀਆਂ ਸਮੇਤ ਵਿਦਿਆਰਥੀਆਂ ਤੇ ਕਰਵਾਏ ਗਏ ਝੂਠੇ ਇਰਾਦਾ ਕਤਲ ਦੇ ਮੁਕੱਦਮੇਂ ਦੀ 'ਰਪਟ' ਨੰ 14 -13/08/2019 ਪੁਲੀਸ ਥਾਣਾ ਭਿੰਡੀਸੈਦਾ 'ਚ ਦਰਜ ਕਰਵਾਏ ਜਾਣ ਤੇ ਕਮਿਸ਼ਨ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਦਲਿਤ ਪ੍ਰੀਵਾਰ ਨੇ ਕਮਿਸ਼ਨ ਨਾਲ ਬੀਤੇ ਦਿਨ ਮੁਲਾਕਾਤ ਕੀਤੀ।
ਪੰਜੂ ਕਲਾਲ ਦੇ ਰਹਿਣ ਵਾਲੇ ਵਿਰਸਾ ਸਿੰਘ ਪੁੱਤਰ ਬਲਵਿੰਦਰ ਸਿੰਘ,ਬੂਟਾ ਸਿੰਘ ਪੁੱਤਰ ਕਸ਼ਮੀਰ ਸਿੰਘ, ਕਰਤਾਰ ਸਿੰਘ ਪੁੱਤਰ ਕਸ਼ਮੀਰ ਸਿੰਘ, ਸਤਪਾਲ ਸਿੰਘ ਪੁੱਤਰ ਸੁੱਚਾ ਸਿੰਘ, ਸਰਵਣ ਸਿੰਘ ਪੁੱਤਰ ਕਸ਼ਮੀਰ ਸਿੰਘ, ਮਲੂਕ ਸਿੰਘ ਪੁੱਤਰ ਅਜੀਤ ਸਿੰਘ ਆਦਿ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਦੀ ਦੇਖ ਰੇਖ ਹੇਠ ਚੇਅਰਪਰਸਨ ਨੂੰ ਮਿਲੇ।
ਕਮਿਸ਼ਨ ਨੇ ਦਲਿਤ ਪ੍ਰੀਵਾਰ ਦੀ ਗੱਲ ਸੁਣਨ ਉਪਰੰਤ ਪੁਲੀਸ ਥਾਣਾ ਭਿੰਡੀਸੈਦਾ ਥਾਣੇ 'ਚ ਦਲਿਤ ਵਿਅਕਤੀਆਂ ਤੇ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਮੁਕੱਦਮੇਂ ਦੀ ਸਟੇਟਸ ਰਿਪੋਰਟ 7 ਦਿਨ ਦੇ ਅੰਦਰ ਅੰਦਰ 'ਤਲਬ' ਕਰ ਲਈ ਹੈ। ਕਮਿਸ਼ਨ ਦੀ ਚੇਅਰਪਰਸ਼ਨ ਸ਼੍ਰੀਮਤੀ ਤੇਜਿੰਦਰ ਕੌਰ ਰਿਟ. ਆਈਏਐਸ ਨੇ ਗੋਲੀ ਕਾਂਡ ਨਾਲ ਸਬੰਧਿਤ ਕੇਸ 'ਚ ਫਰਜ਼ੀ ਕਰਾਸ ਐਫਆਈਆਰ ਦਰਜ ਕਰਨ ਦੇ ਮਾਮਲੇ ਦੀ ਪੈਰਵਾਈ ਕਰਨ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀਮਤੀ ਪਰਮਜੀਤ ਕੌਰ ਮੌਹਾਲੀ ਅਧਾਰਿਤ 2 ਮੈਂਬਰੀ ਬੈਂਚ ਨੂੰ ਸੌਂਪ ਦਿੱਤਾ ਹੈ।
ਕੀ ਕਹਿਣਾ ਹੈ, ਕਮਿਸ਼ਨ ਦੇ ਦੋਵੇ ਮੈਂਬਰ ਦਾ : ਸ਼੍ਰੀਮਤੀ ਪਰਮਜੀਤ ਕੌਰ 'ਮੋਹਾਲੀ' ਅਤੇ ਸ਼੍ਰੀ ਰਾਜ ਕੁਮਾਰ 'ਹੰਸ' ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੰਘੀਂ ਮਿਤੀ 14/07/2019 ਨੂੰ ਜਸਬੀਰ ਸਿੰਘ ਅਤੇ ਗੁਰਮੇਜ ਸਿੰਘ ਆਦਿ ਦੋ ਦਰਜਨ ਦੇ ਕਰੀਬ ਹਮਲਾਵਾਂਰਾਂ ਨੇ ਦਲਿਤ ਵਿਅਕਤੀ ਸਰਵਣ ਸਿੰਘ ਦੇ ਘਰ ਤੇ ਅੰਨੇਵਾਹ ਫਾਈਰਿੰਗ ਕੀਤੀ ਸੀ, ਕਮਿਸ਼ਨ ਪ੍ਰਕਾਸ਼ਿਤ ਅਖ਼ਬਾਰੀ ਖਬਰਾਂ ਦਾ ਸੂ ਮੋਟੋ ਲੈਂਦੇ ਹੋਏ 2/08/2019 ਨੂੰ ਮੈਂ ਅਤੇ ਸ਼੍ਰੀ ਮਤੀ ਪਰਮਜੀਤ ਕੌਰ ਮੋਹਾਲੀ ਤੇ ਰਾਜ ਕੁਮਾਰ ਹੰਸ ਅਧਾਰਿਤ 2 ਮੈਂਬਰਾਂ ਨੇ ਪੰਜੂ ਕਲਾਲ ਦਾ ਦੌਰਾ ਕੀਤਾ ਸੀ, ਮੌਕੇ ਤੇ ਦੌਰੇ ਦੌਰਾਨ ਕਥਿਤ ਦੋਸ਼ੀਆਂ ਖਿਲਾਫ ਐਸਸੀ/ਐਸਟੀ ਐਕਟ ਤੇ ਅਸਲਾ ਐਕਟ ਦੀਆਂ ਧਰਾਂਵਾਂ ਤਹਿਤ ਮੁਕੱਦਮਾ ਦਰਜ ਕਰਵਾਇਆ ਸੀ ਤੇ ਐਸਐਚਓ ਭਿੰਡੀਸੈਦਾ ਨੂੰ ਦੋਸ਼ੀ ਧਿਰ ਤੇ ਅਸਲਾ ਲਾਈਸੰਸ ਰੱਦ ਕਰਕੇ ਅਸਲਾ ਜਬਤ ਕਰਨ ਲਈ ਬਕਾਇਦਾ ਹਦਾਇਤ ਵੀ ਦਿੱਤੀ ਸੀ।, ਪਰ ਪੁਲੀਸ ਨੇ ਉਪਰੋਕਤ ਹਦਾਇਤਾਂ ਦੀ ਪਾਲਣਾ ਕਰਨ 'ਚ ਕੌਤਾਹੀ ਵਰਤੀ ਹੈ।
ਉਨਾਂ ਨੇ ਦੱਸਿਆ ਕਿ ਦੌਰੇ ਮੌਕੇ ਡੀਐਸਪੀ ਅਟਾਰੀ ਜੀ.ਐਸ. ਸਹੋਤਾ ਅਤੇ ਐਸਐਚਓ ਯਾਦਵਿੰਦਰ ਸਿੰਘ ਨੇ ਦਲਿਤ ਵਿਅਕਤੀਆਂ ਨੂੰ ਕਮਿਸ਼ਨ ਕੋਲ ਨਿਰਦੋਸ਼ ਦੱਸਿਆ ਸੀ, ਪਰ ਕਿਸੇ ਦਬਾਅ ਕਰਕੇ ਹੁਣ ਭਿੰਡੀਸੈਦਾ ਪੁਲੀਸ ਥਾਣਾ ਵੱਲੋਂ ਹੀ ਦਲਿਤ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਇੱਕ ਫਰਜ਼ੀ ਐਫਆਈਆਰ ਦਰਜ ਕਰਨ ਬਾਰੇ ਕਮਿਸ਼ਨ ਨੂੰ ਸੂਚਨਾ ਮਿਲੀ ਹੈ।
ਉਨਾਂ ਨੇ ਦੱਸਿਆ ਕਿ ਦਲਿਤ ਪੀੜਤ ਵਿਅਕਤੀਆਂ ਨੇ ਦੱਸਿਆ ਕਿ ਇਰਾਦਾ ਕਤਲ ਮੁਕੱਦਮੇਂ 'ਚ ਉੱਚ ਸ਼ਰੇਣੀ ਧਿਰ ਨੇ ਸਾਡੇ ਜਵਾਕ ਵੀ ਦਰਜ ਕੀਤੇ ਗਏ ਮੁਕੱਦਮੇਂ 'ਚ ਸ਼ਾਮਿਲ ਕਰਵਾ ਦਿੱਤੇ ਹਨ। ਉਨਾਂ ਨੇ ਕਿਹਾ ਕਿ ਕਮਿਸ਼ਨ ਸਾਰੇ ਪਹਿਲੂਆਂ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰੇਗਾ ਅਤੇ ਕਸੂਰਵਾਰ ਪਾਏ ਜਾਣ ਵਾਲੇ ਅਫਸਰਾਂ ਖਿਲਾਫ ਕਮਿਸ਼ਨ ਸਖਤੀ ਨਾ ਪੇਸ਼ ਆਵੇਗਾ।