ਪਟਿਆਲਾ, 15 ਸਤੰਬਰ 2019 - ਏ ਪੀ/ਘਰੇਲੂ ਅਤੇ ਵਪਾਰਕ ਖਪਤਕਾਰਾਂ ਲਈ ਪੀਐਸਪੀਸੀਐਲ ਦੀ ਸਵੈ-ਇੱਛੁਕ ਪਰਗਟਾਵਾ ਸਕੀਮ ਨੂੰ ਪੂਰੇ ਰਾਜ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਬੁਲਾਰੇ ਨੇ ਖੁਲਾਸਾ ਕੀਤਾ ਕਿ 9012 ਖਪਤਕਾਰਾਂ (ਜਿਸ ਵਿੱਚ 7006 ਏ ਪੀ ਦੇ, 1866 ਘਰੇਲੂ ਅਤੇ 140 ਵਪਾਰਕ ਸ਼੍ਰੇਣੀਆਂ ਦੇ ਸ਼ਾਮਲ ਹਨ) ਨੇ ਆਪਣੇ ਬਿਜਲੀ ਦੇ ਲੋਡ ਨੂੰ ਵਧਾਉਣ ਲਈ ਅਰਜ਼ੀ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਜੇਕਰ ਖਪਤਕਾਰ ਆਪਣੇ ਬਿਜਲੀ ਦੇ ਲੋਡ ਨੂੰ ਇਮਾਨਦਾਰੀ ਨਾਲ ਘੋਸ਼ਿਤ ਕਰਦੇ ਹਨ, ਤਾਂ ਪੀਐਸਪੀਸੀਐਲ ਆਪਣੇ ਬਿਜਲੀ ਦੇ ਬੁਨਿਆਦੀ ਢਾਚੇ ਨੂੰ ਮਜ਼ਬੂਤ ਕਰਨ ਅਤੇ ਆਪਣੇ ਖਪਤਕਾਰਾਂ ਲਈ ਹੋਰ ਵਧੇਰੇ ਬਿਹਤਰ ਸੇਵਾਵਾਂ ਦੇ ਉਚਿਤ ਪ੍ਰਬੰਧ ਕਰਨ ਲਈ ਇੱਕ ਬਿਹਤਰ ਸਥਿਤੀ ਵਿੱਚ ਹੋਵੇਗੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦਸਿਆ ਕਿ ਏਪੀ ਖਪਤਕਾਰਾਂ ਦੇ ਬਿਜਲੀ ਲੋਡ ਵਧਾਉਣ ਲਈ ਕੱਲ੍ਹ ਪਟਿਆਲਾ ਸਰਕਲ ਅਧੀਨ ਵੱਖ ਵੱਖ ਡਵੀਜਨਾਂ ਵਿੱਚ ਕੈਂਪ ਲਗਾਏ ਗਏ। 355 ਏਪੀ ਖਪਤਕਾਰਾਂ ਨੇ ਪਟਿਆਲਾ ਸਰਕਲ ਅਧੀਨ ਪੂਰਬੀ ਪਟਿਆਲਾ, ਸਬਅਰਬਨ ਪਟਿਆਲਾ, ਰਾਜਪੁਰਾ, ਨਾਭਾ ਅਤੇ ਸਮਾਣਾ ਡਿਵੀਜ਼ਨਾਂ ਵਿੱਚ ਲੋਡ ਵਧਾਉਣ ਲਈ ਬਿਨੈ-ਪੱਤਰ ਦਿੱਤੇ। ਇਹ ਸਵੈ-ਇੱਛੁਕ ਪਰਗਟਾਵਾ ਸਕੀਮ 31-10-2019 ਨੂੰ ਬੰਦ ਹੋ ਰਹੀ ਹੈ ਅਤੇ ਸਾਰੇ ਖੇਤੀਬਾੜੀ, ਘਰੇਲੂ ਅਤੇ ਵਪਾਰਕ ਖਪਤਕਾਰ ਇਸ ਸੁਨਹਿਰੀ ਅਵਸਰ ਦਾ ਲਾਭ ਲੈਣ।