ਮੋਗਾ, 15 ਸਤੰਬਰ 2019 - ਮੋਗਾ ਜ਼ਿਲ੍ਹੇ ਅੰਦਰ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਦਾ ਤਾਜ ਅੱਜ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਿਰ ਸਜਿਆ, ਜਦੋਂ ਕਿ ਪਰਮਜੀਤ ਕੌਰ ਰਣਸੀਂਹ ਉੱਪ ਚੇਅਰਮੈਨ ਬਣੇ। ਜ਼ਿਲਾ ਪ੍ਰੀਸ਼ਦ ਦੇ ਦਫਤਰ ਵਿੱਚ ਹੋਈ ਚੋਣ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੋਗਾ ਜ਼ਿਲ੍ਹੇ ਦੇ ਤਿੰਨ ਹਲਕਿਆਂ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਡਾ: ਹਰਜੋਤ ਕਮਲ ਸਿੰਘ ਅਤੇ ਦਰਸ਼ਨ ਸਿੰਘ ਬਰਾੜ ਹਾਜ਼ਰ ਰਹੇ।
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਕਾਂਗਰਸ ਦੇ ਹੀ ਆਪਣੇ ਵਿਰੋਧੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਨੂੰ 12-8 ਦੇ ਮੁਕਾਬਲੇ ਨਾਲ ਪਛਾੜ ਕੇ ਚੇਅਰਮੈਨ ਬਣੇ ਜਦੋਂ ਕਿ ਪਰਮਜੀਤ ਕੌਰ ਰਣਸੀਂਹ ਨੇ ਕਾਂਗਰਸ ਦੀ ਹੀ ਆਪਣੀ ਵਿਰੋਧੀ ਬਬਲਜੀਤ ਕੌਰ ਨੂੰ 14-6 ਨਾਲ ਹਰਾ ਕੇ ਉੱਪ ਚੇਅਰਮੈਨੀ ਹਾਸਿਲ ਕੀਤੀ।