ਲੰਡਨ, 16 ਸਤੰਬਰ 2019 - ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਬੌਬ ਬਲੈਕਮੈਨ ਨੇ ਜੰਮੂ ਕਸ਼ਮੀਰ 'ਤੇ ਬਿਆਨ ਦਿੰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਉੱਤੇ ਭਾਰਤ ਦਾ ਅਧਿਕਾਰ ਹੈ ਅਤੇ ਪਾਕਿਸਤਾਨ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਛੱਡ ਦੇਣਾ ਚਾਹੀਦਾ ਹੈ।
ਲੰਡਨ ਵਿਚ ਆਯੋਜਿਤ ਬ੍ਰਿਟੇਨ ਸਥਿਤ ਕਸ਼ਮੀਰੀ ਪੰਡਿਤ ਇਕੱਠ ਨੂੰ ਸੰਬੋਧਨ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਰਾਲੀਮੈਂਟ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਰੁਤਬੇ ਨੂੰ ਖਤਮ ਕਰਨ ਦੇ ਭਾਰਤ ਦੇ ਫੈਸਲੇ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਅੱਗੇ ਵਧਾਉਣ ਦੀ ਪਾਕਿਸਤਾਨ ਦੀ ਯੋਜਨਾ ਦਾ ਵੀ ਵਿਰੋਧ ਕੀਤਾ।
ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਬੌਬ ਬਲੈਕਮੈਨ