ਪਟਿਆਲਾ 16 ਸਤੰਬਰ 2019 - ਖ਼ਬਰ ਬਹੁਤ ਰੌਚਿਕ ਹੈ। ਤੁਸੀਂ ਵੀ ਮੁਖ਼ਬਰ ਬਣ ਸਕਦੇ ਹੋ , ਮੁਖ਼ਬਰੀ ਕਰ ਸਕਦੇ ਹੋ ਪਰ ਪੁਲਿਸ ਦੇ ਨਹੀਂ ਸਗੋਂ ਪੰਜਾਬ ਦੇ ਅਜਿਹੇ ਅਦਾਰੇ ਲਈ ਜੋ ਤੁਹਾਡੀ ਭਲਾਈ ਅਤੇ ਸੁਖ-ਸਹੂਲਤਾਂ ਲਈ ਕੰਮ ਰਿਹੈ . ਜੀ ਹਾਂ, ਤੁਸੀਂ ਮੁਖ਼ਬਰੀ ਕਰਨੀ ਹੈ ਪੰਜਾਬ ਪਾਵਰ ਕੋਰਪੋਰੇਸ਼ਨ ਦੀ ,ਕਰਨੀ ਵੀ ਬਿਜਲੀ ਚੋਰੀ ਰੋਕਣ ਲਈ . ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਕ੍ਰੋੜਾਂ ਰੁਪੇ ਦੇ ਨਜ਼ਾਇਜ਼ ਚੂਨੇ ਨੂੰ ਰੋਕਣ ਲਈ .ਇਹ ਮੁਖ਼ਬਰੀ ਕਿਸੇ ਮਾੜੇ ਕੰਮ ਲਈ ਨਹੀਂ ਸਗੋਂ ਲੋਕ ਭਲਾਈ ਲਈ ਕਰਨੀ ਹੈ . ਇਸ ਅਦਾਰੇ ਨੇ ਪੰਜਾਬ ਭਰ ਦੇ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕੋਈ ਵੀ ਨਾਗਰਿਕ ਇਹ ਰੋਲ ਨਿਭਾ ਸਕਦਾ ਹੈ।
ਜ਼ਮਾਨਾ ਭਾਵੇਂ 21ਵੀ ਸਦੀ ਦਾ ਹੈ ਪਰ ਪੁਰਾਣੇ ਜ਼ਮਾਨੇ ਦੀ ਚੱਲੀ ਆ ਰਹੀ ਮੁਖ਼ਬਰੀ ਦੀ ਰਵਾਇਤ ਅਜੇ ਵੀ ਕਾਰਗਰ ਹੈ। ਕੋਰਪਰੇਸ਼ਨ ਵੱਲੋਂ ਇੱਕ ਵ੍ਹਾਟਸ ਐਪ ਨੰਬਰ (96461-75770) ਦਿੱਤਾ ਗਿਆ ਹੈ .ਕੋਈ ਵੀ ਇਸ ਨੰਬਰ ਤੇ ਆਪਣੇ ਆਂਢ ਗੁਆਂਢ ਜਾ ਰਾਹ ਜਾਂਦੇ ਜੇਕਰ ਬਿਜਲੀ ਦੀ ਚੋਰੀ ਹੁੰਦੀ ਦੇਖੇ ਤਾਂ ਉਹ ਇਸ ਨੰਬਰ ਤੇ ਸੂਹ ਦੇ ਸਕਦਾ ਹੈ . ਇਹ ਭਰੋਸਾ ਦਿੱਤਾ ਗਿਆ ਹੈ ਕਿ ਸੂਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ . ਤੇ ਦਿਲਚਸਪ ਹਕੀਕਤ ਇਹ ਵੀ ਕੀ ਪਾਵਰ ਕੋਰਪੋਰੇਸ਼ਨ ਦੀ ਇਸ ਸਕੀਮ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ .ਆਮ ਲੋਕਾਂ ਵੱਲੋਂ ਬਿਜਲੀ ਚੋਰੀ ਦੀ ਜਾਣਕਾਰੀ ਇਸੇ ਤਰ੍ਹਾਂ ਦਿੱਤੀ ਵੀ ਜਾ ਰਹੀ ਹੈ।
ਨਿਗਮ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿਥੇ ਇਸ ਅਦਾਰੇ ਦੇ ਅਫ਼ਸਰ, ਕਰਮਚਾਰੀ ਅਤੇ ਤਕਨੀਕੀ ਕਾਮੇ ਦਿਨ ਰਾਤ ਦਿਆਨਤਦਾਰੀ ਅਤੇ ਮਿਹਨਤ ਨਾਲ ਬਿਜਲੀ ਚੋਰੀ ਦੀ ਮੁਹਿੰਮ 'ਚ ਲੱਗੇ ਹੋਏ ਹਨ ,ਜਿਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਜਿਹੜੇ ਖਪਤਕਾਰ ਚੋਰੀ ਦੀ ਗੁਪਤ ਅਤੇ ਚੁੱਪ-ਚਾਪ ਸੂਚਨਾ ਦੇ ਰਹੇ ਨੇ ਉਨ੍ਹਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ .
ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਇਸ ਵੱਲ ਪ੍ਰੇਰਨ ਲਈ ਰੇਡੀਓ ਜਿੰਗਲਜ਼, ਸੋਸ਼ਲ ਮੀਡੀਆ ਅਤੇ ਪ੍ਰੈਸ ਰਿਲੀਜਾਂ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਗਈ ਹੈ ਤਾਂ ਜੋ ਵੱਡੇ ਪੱਧਰ 'ਤੇ ਲੋਕਾਂ ਨੂੰ ਬਿਜਲੀ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅੱਗੇ ਆਉਣ ਲਈ ਸੱਦਾ ਦਿੱਤਾ ਜਾਵੇ।
ਇਸ਼ਤਿਹਾਰ ਤੇ ਵਿਸ਼ੇਸ਼ ਨੰਬਰ ਜਾਰੀ ਕੀਤੇ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਖਪਤਕਾਰ / ਮੁਖ਼ਬਰ ਬਿਜਲੀ ਚੋਰੀ ਬਾਰੇ ਜਾਣਕਾਰੀ ਦੇ ਸਕਣ