ਗੁਰਨਾਮ ਸਿੱਧੂ
ਫਿਰੋਜ਼ਪੁਰ 16 ਸਤੰਬਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਅਗਵਾਈ ਵਿਚ ਹੜ੍ਹ ਪੀੜਤਾਂ ਦੇ ਹੱਕਾਂ ਲਈ ਹਣ ਲਾਇਆ ਮੋਰਚਾ ਚੌਥਾ ਦਿਨ ਰੋਡ ਜਾਮ ਕਰਕੇ ਮੰਗਾਂ ਮਨਵਾਉਣ ਨਾਲ ਸਮਾਪਿਤ ਹੋਇਅ। ਅੱਜ ਦੇ ਐਕਸ਼ਨ ਪ੍ਰੋਗਰਾਮ ਵਿਚ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਕਿਸਾਨਾਂ ਦਾ 2018 ਸੰਨ ਦਾ ਮੁਆਵਜ਼ਾ ਲੈਣ, ਨਵੇਂ ਹੋਏ ਖਰਾਬੇ ਦੀਆਂ ਗਿਰਦਾਵਰੀਆਂ ਕਰਵਾਉਣ ਅਤੇ ਬੈਂਕਾਂ ਦੁਆਰਾ ਕਿਸਾਨਾਂ ਦਦੇ ਅਦਾਲਤਾਂ ਵਿਚ ਲਾਏ ਹੋਏ ਕੇਸ ਵਾਪਸ ਕਰਵਾਉਣ ਮੁੱਖ ਮੰਗਾਂ ਸਨ। ਆਗੂਆਂ ਨੇ ਆਖਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ 13 ਸਤੰਬਰ ਤੋਂ ਕਿਸਾਨ ਮੋਰਚਾ ਲਾ ਕੇ ਬੈਠੇ ਹੋਏ ਹਨ, ਪਰ ਡੀਸੀ ਫਿਰੋਜ਼ਪੁਰ ਨੇ ਕਿਸਾਨਾਂ ਨੂੰ ਤੁਸ਼ ਸਮਝਿਆ।
ਕੋਈ ਅਧਿਕਾਰੀ ਕਿਸਾਨਾਂ ਨਾਲ ਗੱਲ ਕਰਨ ਨਹੀਂ ਆਇਆ, ਜਿਸ ਤੋਂ ਅੱਕ ਕੇ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਲੰਘਦਾ ਹਾਈਵੇ ਜਾਮ ਕਰ ਦਿੱਤਾ। ਜਾਮ ਲੱਗਣ ਤੋਂ ਬਾਅਦ ਏਡੀਸੀ ਫਿਰੋਜ਼ਪੁਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ 7 ਦਿਨਾਂ ਦੇ ਅੰਦਰ ਖਰਾਬੇ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ। ਬਾਕੀ ਮੰਗਾਂ ਵਾਸਤੇ ਸ਼ਾਮ 4 ਵਜੇ ਏਡੀਸੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਤੈਅ ਹੋਈ। ਆਗੂਆਂ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਵਫਾ ਨਾ ਹੋਏ ਤਾਂ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅੱਜ ਦੇ ਧਰਨੇ ਨੂੰ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਸੂਬਾ ਸਕੱਤਰ ਬਲਦੇਵ ਸਿੰਘ ਜ਼ੀਰਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੈਰੋਕੇ, ਜਗਰਨਾ ਸਿੰਘ, ਸੁਖਵੀਰ ਬੱਲ, ਪ੍ਰਸ਼ੋਤਮ ਮਹਿਰਾਜ, ਡਾਕਟਰ ਰਾਣਾ, ਰਣਜੀਤ ਮੁੱਠਿਆਂਵਾਲੀ, ਬੋਹੜ ਸਿੰਘ ਧੀਰਾ ਘਾਰਾ ਆਦਿ ਹਾਜ਼ਰ ਸਨ।