ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਦਿਖਾ ਰਹੇ ਨੇ ਦਿਲਚਸਪੀ
ਲੁਧਿਆਣਾ 16 ਸਤੰਬਰ 2019: ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਕੰਪਨੀ ਸੌਂਦ ਇਨੋਵੇਟਰਜ਼, ਜੰਤਾ ਨਗਰ, ਭਗਵਾਨ ਚੌਂਕ, ਨੇੜੇ ਪਬਲਿਕ ਹੈਲਥ ਕੇਂਦਰ ਲੁਧਿਆਣਾ ਨਾਲ ਇੱਕ ਸੰਧੀ ਤੇ ਦਸਤਖ਼ਤ ਕੀਤੇ। ਇਹ ਸੰਧੀ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਜਾਣ ਵਾਲੀ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ-ਬਗੀਚੀ ਦੇ ਪਸਾਰ ਲਈ ਕੀਤੀ ਗਈ। ਪੀ.ਏ.ਯੂ. ਦੇ¿; ਨਿਰਦੇਸ਼ਕ ਖੋਜ ਡਾ ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਸ. ਜਸਵੀਰ ਸਿੰਘ ਨੇ ਸੰਧੀ ਦੇ ਕਾਗਜ਼ਾਂ ਤੇ ਦਸਤਖ਼ਤ ਕੀਤੇ। ਡਾ ਬੈਂਸ ਨੇ ਦੱਸਿਆ ਕਿ ਪੀ.ਏ.ਯੂ. ਇਸ ਤਕਨਾਲੋਜੀ ਦੇ ਪਸਾਰ ਲਈ ਹੁਣ ਤੱਕ ਉਦਯੋਗਾਂ ਨਾਲ 6 ਸਮਝੌਤੇ ਕਰ ਚੁੱਕੀ ਹੈ ।
ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਝੌਤੇ ਦਾ ਹਿੱਸਾ ਬਣਨ ਵਾਲੀ ਫਰਮ ਨੂੰ ਵਧਾਈ ਦਿੰਦਿਆਂ ਪੀ.ਏ.ਯੂ. ਵੱਲੋਂ ਵਿਕਸਿਤ ਤਕਨੀਕਾਂ ਦੇ ਬਿਹਤਰ ਵਪਾਰਕ ਸਿੱਟਿਆਂ ਤੇ ਵੀ ਰੌਸ਼ਨੀ ਪਾਈ ।
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਖੋਜ ਇੰਜੀਨੀਅਰ ਡਾ ਕੇ ਜੀ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀ.ਏ.ਯੂ. ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਦੀਆਂ ਲੋੜਾਂ ਅਨੁਸਾਰ ਪੌਸ਼ਟਿਕ ਸਬਜ਼ੀਆਂ ਦੀ ਇਕ ਮਿੱਟੀ ਰਹਿਤ ਛੱਤ ਬਗੀਚੀ ਦੇ ਮਾਡਲ ਦਾ ਵਿਕਾਸ ਕਰਨ ਵਾਲੀ ਪਹਿਲੀ ਸੰਸਥਾ ਹੈ। ਇਸ ਤਕਨੀਕ ਲਈ 12.6 ਵਰਗ ਮੀਟਰ ਜਗ੍ਹਾ ਦੀ ਲੋੜ ਹੈ ਜਿਸਦੀ ਲੰਬਾਈ ਚੌੜਾਈ ਮੁਤਾਬਕ ਮਿਣਤੀ 4.2 ਮੀਟਰ¿; 3 ਮੀਟਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 2 ਤੋਂ 4 ਜੀਆਂ ਦੇ ਪਰਿਵਾਰ ਦੀ ਲੋੜ ਲਈ ਕੁੱਲ 20 ਵਰਗ ਮੀਟਰ (5.5 ਮੀਟਰ3.6ਮੀਟਰ) ਜਗ੍ਹਾ ਕਾਫੀ ਹੈ। ਇਸ ਵਿਚ 10 ਸਬਜ਼ੀਆਂ ਜਿਨ੍ਹਾਂ ਵਿਚ ਟਮਾਟਰ, ਖੀਰਾ, ਬਰੋਕਲੀ, ਪਾਲਕ, ਮਟਰ, ਚੀਨੀ ਸਰ੍ਹੋਂ ਆਦਿ ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾ ਸਕਦੀਆਂ ਹਨ।
ਅਡਜੰਕਟ ਪ੍ਰੋਫੈਸਰ ਡਾ ਐਸ ਐਸ ਚਾਹਲ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 52 ਤਕਨੀਕਾਂ ਦੇ ਵਿਕਾਸ ਲਈ 215 ਸੰਧੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਸਰ੍ਹੋਂ ਦੀ ਦੋਗਲੀ ਕਿਸਮ, ਮਿਰਚ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਅਨਾਜ ਸੁਕਾਉਣ ਵਾਲੀ ਸੌਰ ਮਸ਼ੀਨ, ਪਾਣੀ ਪਰਖ ਕਿੱਟ, ਸੇਬ ਸਿਰਕਾ ਆਦਿ ਪ੍ਰਮੁੱਖ ਹਨ
ਇੱਥੇ ਜ਼ਿਕਰਯੋਗ ਹੈ ਕਿ ਪੀ.ਏ.ਯੂ. ਵੱਲੋਂ ਵਿਕਸਿਤ ਪੌਸ਼ਟਿਕ ਸਬਜ਼ੀਆਂ ਦਾ ਮਿੱਟੀ ਰਹਿਤ ਛੱਤ ਮਾਡਲ ਬੀਤੇ ਕੁਝ ਸਮੇਂ ਤੋਂ ਬੇਹੱਦ ਪ੍ਰਸਿੱਧ ਹੋਣ ਵਾਲੀ ਤਕਨਾਲੋਜੀ ਵਜੋਂ ਸਾਹਮਣੇ ਆਇਆ ਹੈ । ਸ਼ਹਿਰਾਂ ਦੇ ਵਸਨੀਕ ਹੀ ਨਹੀਂ ਸਗੋਂ ਪੇਂਡੂ ਲੋਕ ਵੀ ਇਸ ਤਕਨੀਕ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਹਨ ।