ਇੰਦਰਜੀਤ ਸਿੰਘ
ਫਾਜ਼ਿਲਕਾ , 16 ਸਤੰਬਰ 2019 - ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਲੱਗੇ ਪਾਲਨੇਂ ਵਿੱਚ ਅੱਜ ਸਵੇਰੇ ਕੋਈ 2 ਦਿਨ ਦੀ ਨਵਜਾਤ ਬੱਚੀ ਨੂੰ ਛੱਡ ਗਿਆ ਹੈ ਜਿਸਦਾ ਪ੍ਰਸ਼ਾਸਨ ਨੂੰ ਪਤਾ ਲੱਗਦੇ ਹੀ ਅਬੋਹਰ ਦੀ ਐਸ ਡੀ ਐਮ ਪੂਨਮ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜੇ , ਬੱਚੀ ਨੂੰ ਹਸਪਤਾਲ ਦੇ ਡਾਕਟਰ ਨੇ ਚੇਕ ਕੀਤਾ ਜੋ ਤੰਦੁਰੁਸਤ ਦੱਸੀ ਜਾ ਰਹੀ ਹੈ ।
ਅਬੋਹਰ ਇਲਾਕੇ ਵਿੱਚ ਨਵ ਜੰਮੀ ਬੱਚੀਆਂ ਦੇ ਭਰੂਣ ਕਾਫ਼ੀ ਲੰਬੇ ਸਮੇਂ ਤੋਂ ਮਿਲ ਰਹੇ ਸਨ ਜਿਸਦੇ ਚਲਦੇਆ ਪ੍ਰਸ਼ਾਸਨ ਨੇ ਕਰੀਬ 1 ਸਾਲ ਪਹਿਲਾਂ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਮਿਲਕੇ ਪਾਲਨਾ ਲਗਾਇਆ ਗਿਆ ਸੀ ਤਾਂਕਿ ਲੋਕ ਬੱਚਿਆਂ ਦਾ ਕੱਤਲ ਕਰਣ ਦੀ ਬਜਾਏ ਉਨ੍ਹਾਂ ਨੂੰ ਪ੍ਰਸਾਸ਼ਨ ਦੇ ਹਵਾਲੇ ਕਰ ਦੇਣ, ਜਿਸ ਵਿੱਚ ਅੱਜ ਸਵੇਰੇ ਕੋਈ 2 ਦਿਨ ਦੀ ਨਵਜਾਤ ਬੱਚੀ ਨੂੰ ਛੱਡਕੇ ਚਲਾ ਗਿਆ ਜਿਸਦੇ ਬਾਅਦ ਪ੍ਰਸ਼ਾਸਨ ਹਰਕੱਤ ਵਿੱਚ ਆਇਆ ਅਤੇ ਉਨ੍ਹਾਂ ਨੇ ਬੱਚੀ ਦਾ ਚੈਕਅਪ ਕਰਵਾ ਕੇ ਉਸਦਾ ਨਾਮ ਮੰਜੀਰਾ ਰੱਖਿਆ ਹੈ ।
ਮੌਕੇ ਉੱਤੇ ਪੋਹਚੀ ਅਬੋਹਰ ਦੀ ਐਸ ਡੀ ਐਮ ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਪਾਲਨੇਂ ਵਿੱਚ ਕੋਈ 2 ਦਿਨ ਦੀ ਬੱਚੀ ਨੂੰ ਛੱਡ ਕੇ ਗਿਆ ਹੈ ਜਿਸਦਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਚੇਕਅਪ ਕੀਤਾ ਗਿਆ ਤਾਂ ਇਹ ਬੱਚੀ ਤੰਦੁਰੁਸਤ ਦੱਸੀ ਜਾ ਰਹੀ ਹੈ ਅਸੀਂ ਬੱਚੀ ਦਾ ਨਾਮਕਰਣ ਵੀ ਕਰ ਦਿੱਤਾ ਹੈ ਅਤੇ ਇਸਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ
ਉਥੇ ਹੀ ਸਮਾਜਸੇਵੀ ਸੰਸਥਾ ਦੇ ਆਗੂ ਰਾਜੂ ਚਰਾਇਆ ਨੇ ਦੱਸਿਆ ਕਿ ਫਾਜਿਲਕਾ ਦੀ ਡੀਸੀ ਵਲੋਂ ਇਸ ਪਾਲਨੇ ਦੀ ਸ਼ੁਰੁਆਤ ਕਰੀਬ 1 ਸਾਲ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਅੱਜ ਪਹਿਲਾ ਬੱਚਾ ਇਸ ਵਿੱਚ ਕੋਈ ਛੱਡ ਕੇ ਗਿਆ ਹੈ ਡਾਕਟਰ ਬੱਚੇ ਦੀ ਦੇਖਭਾਲ ਕਰ ਰਹੇ ਹਨ ਅਤੇ ਸਾਨੂੰ ਖੁਸ਼ੀ ਹੈ ਕਿ ਬੱਚੀ ਨੂੰ ਮਾਰਨ ਦੀ ਬਜਾਏ ਲੋਕ ਇੱਥੇ ਛੱਡਕੇ ਗਏ ਹਨ ।
ਉਥੇ ਹੀ ਬੱਚੇ ਦੀ ਜਾਂਚ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੀ ਤੰਦੁਰੁਸਤ ਹੈ ਅਤੇ ਅਸੀ ਇਸਦੀ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹਾਂ ।