ਕੁਲਵੰਤ ਸਿੰਘ ਬੱਬੂ
ਰਾਜਪੁਰਾ 16 ਸਤੰਬਰ - ਰਾਜਪੁਰਾ ਟਾਉਨ ਦੀ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿੱਚ ਅੱਜ ਸਾਮ ਸਮਾਂ ਅਚਾਨਕ ਹੀ ਲਗਭਗ 25 ਗਉਆਂ ਭੇਦਭਰੀ ਹਲਾਤਾ ਵਿੱਚ ਮਰ ਗਈਆਂ ਅਤੇ ਮੋਕੇ ਤੇ ਪਹੁੰਚੀ ਡਾਕਟਰਾ ਦੀ ਟੀਮ ਨੇ ਕਰੀਬ 8 ਗਊਆ ਦੀ ਗੰਭੀਰ ਹਾਲਤ ਵਿੱਚ ਇਲਾਜ ਸੁਰੂ ਕਰ ਦਿੱਤਾ ਹੈ।ਮੋਕੇ ਤੇ ਪਹੁੰਚੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਗਉ ਸਾਲਾ ਦੇ ਪ੍ਰਧਾਨ ਤਿਰਲੋਕ ਚਾਵਲਾ ਨੇ ਦੱਸਿਆ ਕਿ ਅੱਜ ਅਸੀ ਗਊਆ ਨੂੰ ਦੋਪੇਹਰ ਵੇਲੇ ਚਾਰਾ ਪਾਈਆ ਸੀ ਅਤੇ ਜਦੋ ਕਰੀਬ 3 ਵਜੇ ਅਸੀ ਦੋਬਾਰਾ ਇਥੇ ਆਏ ਤਾ ਦੇਖਿਆ ਕਿ ਕੁਝ ਗਉਆਂ ਡੀਗੀਆ ਪਈਆ ਸਨ ਜਿਸ ਤੇ ਅਸੀ ਤੁਰੰਤ ਡਾਕਟਰ ਅਤੇ ਆਪਣੀ ਮਨੈਨਮੈਨਟ ਦੀ ਟੀਮ ਨੂੰ ਫੋਨ ਕਰਕੇ ਇਥੇ ਬੁਲਾ ਲਿਆ ਅਤੇ ਡਾਕਟਰ ਸਾਹਿਬ ਆਪਣੀ ਪੂਰੀ ਟੀਮ ਨਾਲ ਗਊਆ ਦਾ ਇਲਜ ਕਰ ਰਹੇ ਹਨ ।
ਪ੍ਰਧਾਨ ਤੋ ਪੁੱਛੀਆ ਕਿ ਪਹਿਲਾ ਵੀ ਇਸੇ ਤਰਾਂ ਦਾ ਹਾਦਸਾ ਇਸ ਗਊ ਸਾਲਾ ਵਿੱਚ ਹੋਈਆ ਸੀ ਫਿਰ ਤੋ ਇਹ ਹਾਦਸੇ ਦਾ ਕਿ ਕਾਰਨ ਹੈ ।ਪ੍ਰਧਾਨ ਜੀ ਨੇ ਸੱਕ ਜਾਹਰ ਕਰਦੇ ਹੋਏ ਕਿਹਾ ਕਿ ਇਹ ਕੋਈ ਸਰਾਰਤੀ ਅੰਸਰ ਦਾ ਕੰਮ ਹੈ।ਜੋ ਇਹ ਕੰਮ ਕਰ ਜਾਦਾ ਹੈ ਅਤੇ ਜਿਸ ਨਾਲ ਗੋ ਧੰਨ ਦਾ ਨੁਕਸਾਨ ਹੋ ਜਾਦਾ ਹੈ।ਉਹਨਾਂ ਦੱੁਸਿਆ ਡਾਕਟਰੀ ਚਾਜ ਚੱਲ ਰਹੀ ਹੈ ਅਤੇ ਬਾਕੀ ਡਾਕਟਰੀ ਰਿਪੋਰਟ ਤੋ ਬਾਅਦ ਇਸ ਬਾਰੇ ਦੱਸ ਸਕਾਗੇ।ਮੋਕੇ ਤੇ ਮੋਜੂਦ ਗਊ ਰਕਸ਼ਾ ਦੱਲ ਦੇ ਕੋਮੀ ਪ੍ਰਧਾਨ ਸਤੀਸ ਕੁਮਾਰ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਇਸ ਘਟਨਾ ਦੇ ਪ੍ਰਤੀ ਗੇਹਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਇਸ ਦਾ ਜੋ ਕੋਈ ਵੀ ਜੁਮੇਵਾਰ ਹੋਵੇਗਾ ਉਸ ਨੂੰ ਬਖਸ਼ੀਆ ਨਹੀ ਜਾਵੇਗਾ ਉਨਾਂ ਕਿਹਾ ਕਿ ਪਿਛਲੀ ਵਾਰ ਵੀ ਇਸੇ ਤਰਾਂ ਦੀ ਘਟਨਾ ਵਾਪਰੀ ਸੀ ਜਿਸ ਦਾ ਕੋਈ ਹੱਲ ਨਹੀ ਨਿਕਲੀਆ ਸੀ ਪਰ ਇਸ ਵਾਰ ਮਾਮਲੇ ਦੀ ਤੇਹ ਤੱਕ ਜਾਵਾਗੇ ।ਉਨਾਂ ਕਿਹਾ ਕਿ ਅਸੀ ਪੂਰੇ ਪੰਜਾਬ ਦੀਆ ਸੰਸਥਾਵਾ ਨਾਲ ਗੱਲ ਬਾਤ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।ਇਸ ਮੋਕੇ ਤੇ ਪਹੁੰਚੇ ਸਿਟੀ ਪੁਲਿਸ ਦੇ ਇੰਚਾਰਜ ਨੇ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਨੂੰ ਮਾਮਲੇ ਦੇ ਬਾਰੇ ਪ੍ਰਧਾਨ ਜੀ ਦਾ ਫੋਨ ਤੇ ਸੂਚਨਾ ਮਿਲੀ ਸੀ ਅਤੇ ਮੋਕੇ ਤੇ ਅਸੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਬਾਕੀ ਅਸੀ ਡਾਕਰਟੀ ਰਿਪੋਟ ਤੋ ਬਾਅਦ ਹੀ ਕੋਈ ਕਾਰਵਾਈ ਕਰ ਸਕਦੇ ਹਾਂ ਜਾ ਜਿਸ ਤੇ ਪ੍ਰਧਾਨ ਜਾ ਕਮੇਟੀ ਨੂੰ ਸ਼ਕ ਹੋਵੇਗਾ ਉਸ ਦੇ ਕਾਰਵਾਈ ਕੀਤੀ ਜਾਵੇਗੀ।