ਚੰਡੀਗੜ, 17 ਸਤੰਬਰ 2019 - ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਤਿੰਨ ਡਿਪਟੀ ਡਾਇਰੈਟਰ, ਪੰਜ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ, ਚਾਰ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਤੇ ਇਕ ਸਿਨੇਮਾ ਆਪ੍ਰੇਟਰ ਅਤੇ ਮੀਡੀਆ ਟੈਕਨੀਸ਼ੀਅਨ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਹਿਸਾਰ ਡਿਵੀਜਨ ਦੇ ਡਿਪਟੀ ਡਾਇਰੈਕਟਰ ਸਾਹਿਬ ਰਾਮ ਗੋਦਾਰਾ ਨੂੰ ਹਿਸਾਰ ਡਿਵੀਜਨ ਦਾ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ। ਡਿਪਟੀ ਡਾਇਰੈਕਟਰ ਸਾਹਿਬ ਰਾਮ ਗੋਦਾਰਾ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ 1 ਅਕਤੂਬਰ, 2019 ਤੋਂ ਭਿਵਾਨੀ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦਾ ਕੰਮ ਵੀ ਦੇਖਣਗੇ।
ਨਵੀਂ ਦਿੱਲੀ, ਹਰਿਆਣਾ ਭਵਨ ਦੇ ਡਿਪਟੀ ਡਾਇਰੈਟਰ ਜਗਦੀਪ ਦੁਹਨ ਨੂੰ ਨਵੀਂ ਦਿੱਲੀ, ਹਰਿਆਣਾ ਭਵਨ ਦਾ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ| ਜਗਦੀਪ ਦੁਹਨ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪਲਵਲ ਜਿਲਾ ਅਤੇ ਲੋਕ ਸੰਪਰਕ ਅਧਿਕਾਰੀ ਦਾ ਕੰਮ ਵੀ ਦੇਖਣਗੇ।
ਫਰੀਦਾਬਾਦ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਕਾਰਜ ਨੂੰ ਸੰਭਾਲ ਰਹੇ ਡਿਪਟੀ ਡਾਇਰੈਕਟਰ ਨੀਰਜ ਕੁਮਾਰ ਨੂੰ ਚੰਡੀਗੜ, ਮੁੱਖ ਦਫਤਰ ਦਾ ਡਿਪਟੀ ਡਾਇਰੈਟਰ ਲਗਾਇਆ ਗਿਆ ਹੈ। ਨੀਰਜ ਕੁਮਾਰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਰੋਹਤਕ ਆਰ.ਪੀ.ਐਲ.ਓ. ਦਾ ਵੀ ਕੰਮ ਦੇਖਣਗੇ।
ਪਲਵਲ ਦੇ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਸੁਰੇਂਦਰ ਬਜਾੜ ਨੂੰ ਫਰੀਦਾਬਾਦ ਨੂੰ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ।
ਪੰਚਕੂਲਾ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਕਾਰਜਕਾਰੀ) ਹਰਦੀਪ ਸਿੰਘ ਨੂੰ ਕੁਰੂਕਸ਼ੇਤਰ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਕਾਰਜਕਾਰੀ) ਨਿਯੁਕਤ ਕੀਤਾ ਹੈ।
ਕੁਰੂਕਸ਼ੇਤਰ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਸ਼ ਸਰੋਹਾ ਨੂੰ ਅੰਬਾਲਾ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ।
ਅੰਬਾਲਾ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਧਰਮਵੀਰ ਸਿੰਘ ਨੂੰ ਯਮੁਨਾਨਗਰ ਦਾ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਹੈ।
ਚੰਡੀਗੜਮੁੱਖ ਦਫਤਰ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਸ਼ ਯਾਦਵ ਨੂੰ ਪੰਚਕੂਲਾ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ।
ਸਿਵਾਨੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੰਜੈ ਬਿਦਲਾਨ ਨੂੰ ਸਿਰਸਾ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਚਰਖੀ ਦਾਦਰੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਂਦਰ ਸਿੰਘ ਨੂੰ ਭਿਵਾਨੀ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ।
ਭਿਵਾਨੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ 'ਤੇ) ਅਕਸ਼ੈ ਕੁਮਾਰ ਨੂੰ ਚਰਖੀ ਦਾਦਰੀ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ 'ਤੇ) ਨਿਯੁਕਤ ਕੀਤਾ ਗਿਆ ਹੈ।
ਚੰਡੀਗੜਮੁੱਖ ਦਫਤਰ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ 'ਤੇ) ਸੰਜੈ ਸ਼ਰਮਾ ਨੂੰ ਪੰਚਕੂਲਾ ਦਾ ਸਹਾਇਕ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ (ਠੇਕੇ 'ਤੇ) ਲਗਾਇਆ ਗਿਆ ਹੈ।
ਅੰਬਾਲਾ ਦੇ ਸਿਨੇਮਾ ਆਪ੍ਰੇਟਰ ਅਤੇ ਵੀਡੀਓ ਟੈਕਨੀਸ਼ੀਅਨ ਜਸਪਾਲ ਸਿੰਘ ਨੂੰ ਚੰਡੀਗੜਮੁੱਖ ਦਫਤਰ 'ਤੇ ਸਿਨੇਮਾ ਆਪ੍ਰੇਟਰ ਅਤੇ ਵੀਡੀਓ ਟੈਕਨੀਸ਼ੀਅਨ ਨਿਯੁਕਤ ਕੀਤਾ ਹੈ।