ਏਜੰਸੀ
ਇਸਲਾਮਾਬਾਦ, 17 ਸਤੰਬਰ 2019: ਪਾਕਿਸਤਾਨ ਦੇ ਸਿੰਧ 'ਚ ਘੋਟਕੀ ਵਿਖੇ ਇਕ ਹਿੰਦੂ ਲੜਕੀ ਨਮਰਿਤਾ ਚਾਂਦਨੀ ਦੀ ਲਾਸ਼ ਮਿਲੀ ਹੈ ਜਿਸਦੀ ਗਰਦਨ ਇੱਕ ਰੱਸੀ ਨਾਲ ਬੰਨ੍ਹੀ ਹੋਈ ਸੀ।
ਮ੍ਰਿਤਕ ਲੜਕੀ ਦੇ ਭਰਾ ਡਾ. ਵਿਸ਼ਾਲ ਸੁੰਦਰ ਦਾ ਕਹਿਣਾ ਹੈ ਕਿ, ਲੜਕੀ ਦੇ ਸਰੀਰ ਦੇ ਹੋਰ ਅੰਗਾਂ ਉੱਤੇ ਵੀ ਨਿਸ਼ਾਨ ਹਨ, ਜਿਵੇਂ ਕਿਸੇ ਵੱਲੋਂ ਉਸ ਨਾਲ ਜ਼ਬਰਦਸਤੀ ਕੀਤੀ ਹੋਏ।
ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਲੜਕੀ ਨੇ ਆਤਮਹੱਤਿਆ ਕੀਤੀ ਹੈ ਜਾਂ ਉਸਦੀ ਹੱਤਿਆ ਹੋਈ ਹੈ, ਇਸ ਬਾਰੇ ਪੁਲਿਸ ਨੂੰ ਵੀ ਅਜੇ ਕੁਝ ਸਾਫ ਨਹੀਂ ਹੈ। ਪਰ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਹੱਤਿਆ ਕੀਤੀ ਗਈ ਹੈ।