ਕੁਲਜਿੰਦਰ ਸਰਾਂ
ਪਠਾਨਕੋਟ, 17 ਸਤੰਬਰ 2019 - ਪਠਾਨਕੋਟ 'ਚ ਇੱਕ ਮਠਿਆਈ ਦੀ ਦੁਕਾਨ 'ਤੇ ਇੱਕ ਸ਼ਖਸ ਨੇ ਗੁਜੀਆ 'ਚ ਕੀੜੇ ਹੋਣ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਲੰਘੇ ਦਿਨ ਗ੍ਰਾਹਕ ਦੁਆਰਾ ਸਾਹਨੀ ਸਵੀਟਸ ਨਾਮੀ ਦੁਕਾਨ ਤੋਂ ਗੁਜੀਆ (ਮਠਿਆਈ) ਖਰੀਦਿਆ ਗਿਆ ਸੀ ਜਿਸ 'ਚ ਕੀੜੇ ਮਿਲੇ ਸਨ। ਇਸ ਗੱਲ ਦੀ ਜਾਣਕਾਰੀ ਜਦੋਂ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਇਸ ਦੁਕਾਨ 'ਤੇ ਰੇਡ ਕੀਤੀ।
ਫੂਡ ਸੇਫਟੀ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਕਾਨ ਤੋਂ ਸੈਂਪਲ ਲੈ ਲਏ ਗਏ ਹਨ ਅਤੇ ਲੈਬੌਰਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰੇਡ ਦੌਰਾਨ ਸਾਰੀਆਂ ਮਠਿਆਈਆਂ ਸਹੀ ਪਾਈਆਂ ਗਈਆਂ ਸਨ।