ਫੜੇ ਗਏ ਗਰੋਹ ਸਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਐੱਸਐੱਸਪੀ ਫਾਜ਼ਿਲਕਾ ਸਰਦਾਰ ਭੁਪਿੰਦਰ ਸਿੰਘ ਨਾਲ ਹਨ ਹੋਰ ਪੁਲਸ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ, 17 ਸਤੰਬਰ
ਜ਼ਿਲ੍ਹਾ ਪੁਲਸ ਹੱਥ ਉਸ ਵਕਤ ਵੱਡੀ ਕਾਮਯਾਬੀ ਲੱਗੀ ਜਦੋਂ ਅੰਤਰ ਰਾਜੀ ਪੱਧਰ 'ਤੇ ਸਰਗਰਮ ਕੀਮਤੀ ਗੱਡੀਆਂ ਨੂੰ ਚੋਰੀ ਕਰਨ ਦੇ ਧੰਦੇ ਵਿੱਚ ਲੱਗੇ ਅਨਸਰਾਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਗਿਆ । ਇਹ ਚੋਰ ਗਰੋਹ ਡੀ ਟੀ ਓ ਤੇ ਆਰ ਟੀ ਏ ਦਫ਼ਤਰਾਂ ਵਿੱਚ ਗੱਡੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਚੋਰੀ ਦੀਆਂ ਗੱਡੀਆਂ ਨੂੰ ਵੇਚਣ ਦਾ ਧੰਦਾ ਕਰ ਰਿਹਾ ਸੀ ।
ਇਸ ਸਬੰਧੀ ਐੱਸ ਐੱਸ ਪੀ ਫ਼ਾਜ਼ਿਲਕਾ ਸਰਦਾਰ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਫੜੇ ਗਏ ਚੋਰ ਗਰੋਹ ਦਾ ਖੁਲਾਸਾ ਕੀਤਾ ਗਿਆ ।
ਪੁਲਿਸ ਅਨੁਸਾਰ ਪੰਜਾਬ ਸਰਕਾਰ ਅਤੇ ਡੀ.ਜੀ.ਪੀ.ਪੰਜਾਬ ਦੀ ਰਹਿਨੁਮਾਈ ਹੇਠ ਸ੍ਰੀ ਬੀ.ਚੰਦਰ ਸ਼ੇਖਰ ਆਈ.ਪੀ.ਐਸ ਆਈ.ਜੀ.. ਫਿਰੋਜ਼ਪੁਰ ਰੇਂਜ, ਅਤੇ ਸ. ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਫ਼ਾਜ਼ਿਲਕਾ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸੱਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸ੍ਰੀ ਕੁਲਦੀਪ ਸ਼ਰਮਾ ਪੀ.ਪੀ.ਐਸ ਕਪਤਾਨ ਪਲਿਸ(ਸ) ਫਾਜ਼ਿਲਕਾ, ਸ੍ਰੀ ਭੁਪਿੰਦਰ ਸਿੰਘ ਭੁੱਲਰ ਪੀ.ਪੀ.ਐਸ. ਉਪ ਕਪਤਾਨ ਪੁਲਿਸ(ਡੀ) ਫ਼ਾਜ਼ਿਲਕਾ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਫਾਜ਼ਿਲਕਾ ਦੀ ਗਠਿਤ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਬਲਵੰਤ ਸਿੰਘ ਉਰਫ ਬਾਬਾ ਪੁੱਤਰ ਠਾਕਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਰਾਜੀਵ ਕੁਮਾਰ ਪੁੱਤਰ ਇੰਦਰ ਸੈਨ ਵਾਸੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਨੇ ਕੁਝ ਵਿਅਕਤੀਆਂ ਅਤੇ ਮਾੜੇ ਅਨਸਰਾਂ ਨਾਲ ਮਿਲ ਕੇ ਇੱਕ ਗਿਰੋਹ ਤਿਆਰ ਕੀਤਾ ਹੈ,
ਚੋਰ ਗਰੋਹ ਨੂੰ ਕਾਬੂ ਕਰਨ ਵਾਲੇ ਲਈ ਵਿਸ਼ੇਸ਼ ਪੁਲਸ ਪਾਰਟੀ ਦੇ ਮੈਂਬਰ ਅਧਿਕਾਰੀ ਅਤੇ ਕਰਮਚਾਰੀ । ਤਸਵੀਰ :ਜਗਦੀਸ਼ ਥਿੰਦ
-----------------------------------------------------------------
ਜਿਸਦਾ ਮੁੱਖੀ ਮੁਹੰਮਦ ਸ਼ਕੀਲ ਵਾਸੀ ਗਾਜ਼ੀਆਬਾਦ (ਯੂ.ਪੀ.) ਹੈ, ਜੋ ਦੂਸਰੇ ਰਾਜਾਂ ਤੋਂ ਕੀਮਤੀ ਗੱਡੀਆਂ ਚੋਰੀ ਕਰਕੇ ਇਨ੍ਹਾਂ ਗੱਡੀਆਂ ਦੇ ਇੰਜਨ ਅਤੇ ਚੈਸੀ ਨੰਬਰ ਪੰਚ ਕਰਕੇ ਅਤੇ ਡੀ.ਟੀ.ਓ ਦਫਤਰ ਦੇ ਕਲਰਕਾਂ ਅਤੇ ਉਨ੍ਹਾਂ ਵੱਲੋਂ ਰੱਖੇ ਹੋਏ ਪ੍ਰਾਈਵੇਟ ਵਿਅਕਤੀਆਂ ਨਾਲ ਮਿਕ ਕੇ ਗੱਡੀਆਂ ਦੇ ਨੰਬਰ ਆਨ-ਲਾਈਨ ਕਰਕੇ ਜਾਅਲੀ ਰਜਿਸਟਰੇਸ਼ਨ ਕਾਪੀਆਂ ਬਣਾ ਕੇ ਅਸਲ ਮੁੱਲ ਤੇ ਭੋਲੇ ਭਾਲੇ ਲੋਕਾਂ ਨੂੰ ਸਹੀ ਗੱਡੀਆਂ ਦੱਸ ਕੇ ਵੇਚ ਦਿੰਦੇ ਹਨ। ਜਿਸ ਤਹਿਤ ਸੀ.ਆਈ.ਏ. ਫਾਜ਼ਿਲਕਾ ਵੱਲੋਂ ਮੁਕਦਮਾ ਨੰ. 220 ਮਿਤੀ 12 ਸਤੰਬਰ 2019 ਅ/ਧ 379,411,420,465,467,468,471 ਭ.ਦ. ਥਾਣਾ ਸਦਰ ਫਾਜ਼ਿਲਕਾ ਦਰਜ ਕਰਵਾ ਕੇ ਇਸ ਟੀਮ ਵੱਲੋਂ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਉਕਤ ਗਿਰੋਹ ਦੇ ਦੋ ਮੈਬਰਾ ਬਲਵੰਤ ਸਿੰਘ ਅਤੇ ਰਾਜੀਵ ਕੁਮਾਰ ਨੂੰ ਪਿਛਲੀ ਰਾਤ ਚੋਰੀ ਦੀ ਇਨੋਵਾ ਗੱਡੀ ਸਮੇਤ ਸ਼ਤੀਰ ਵਾਾਲਾ ਮੋੜ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਫਰਦ ਇੰਕਸ਼ਾਫ ਪਰ ਹੁਣ ਤੱਕ 15 ਗੱਡੀਆਂ ਬ੍ਰਾਮਦ ਕੀਤੀਆਂ ਹਨ। ਦੋਸ਼ੀਆਂ ਪਾਸੋ 1 ਫਾਰਚੂਨਰ, 3 ਇਨੋਵਾ, 5 ਬਰੀਜ਼ਾ, 4 ਸਵਿਫਟ ਡਿਜ਼ਾਇਰ , 1 ਮਹਿੰਦਰਾ ਬੋਲੈਰੋ, 1 ਘੋੜਾ ਟਰਾਲਾ ਬਰਾਮਦ ਕੀਤੀ ਗਿਆ ਹੈ। ਬਰਾਮਦ ਗੱਡੀਆਂ ਦੀ ਕੀਮਤ ਕਰੀਬ 1.25 ਕਰੋੜ ਰੁਪਏ ਬਣਦੀ ਹੈ। ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।