ਚੰਡੀਗੜ੍ਹ, 17 ਸਤੰਬਰ 2019 - ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮਨਾਉਣ ਸਮੇਤ ਆਉਣ ਵਾਲੇ ਮਹੱਤਵਪੂਰਨ ਸਮਾਗਮਾਂ ਦੌਰਾਨ ਮਹੱਤਵਪੂਰਨ ਆਈ.ਏ.ਐੱਸ. / ਪੀ.ਸੀ.ਐੱਸ. ਅਧਿਕਾਰੀਆਂ ਦੀ ਸੇਵਾਵਾਂ ਦੀ ਵਧੇਰੇ ਲੋੜ ਹੋਵੇਗੀ, ਇਸ ਲਈ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਆਈ.ਏ.ਐੱਸ./ਪੀ.ਸੀ.ਐੱਸ. ਅਧਿਕਾਰੀ ਨੂੰ 10 ਦਸੰਬਰ, 2019 ਤੱਕ 3 ਦਿਨਾਂ ਤੋਂ ਵੱਧ, ਜਰੂਰੀ ਹਾਲਤਾਂ ਨੂੰ ਛੱਡ ਕੇ ਛੁੱਟੀ ਨਹੀਂ ਦਿੱਤੀ ਜਾਏਗੀ।