ਜਲੰਧਰ, 17 ਸਤੰਬਰ 2019 - ਬੀਤੇ ਦਿਨੀਂ ਜਲੰਧਰ ਦੇ ਸੇਠ ਹੁਕਮ ਚੰਦ ਸਕੂਲ ਦੇ ਬਾਹਰ ਦੁਪਹਿਰ ਅਚਾਨਕ ਇਕ ਲੜਕੇ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ, ਗਾਇਬ ਹੋਇਆ ਬੱਚਾ ਅੱਠਵੀਂ ਕਲਾਸ 'ਚ ਪੜ੍ਹਦਾ ਸੀ ਅਤੇ ਉੁਸ ਦੀ ਉਮਰ 13 ਸਾਲ ਦੀ ਸੀ, ਬੱਚੇ ਦਾ ਨਾਂਅ ਅਨਮੋਲ ਹੈ। ਅਸਲ 'ਚ ਬੱਚਾ ਖੁਦ ਹੀ ਗਾਇਬ ਹੋਇਆ ਸੀ ਅਤੇ ਉਸ ਨੇ ਹੀ ਇੱਕ ਮੈਸੇਜ ਰਾਹੀਂ ਆਪਣੇ ਪਰਿਵਾਰ ਨੂੰ ਆਪਣੇ ਅਗਵਾ ਹੋਣ ਦੀ ਖਬਰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।
ਮੈਸਜ ਆਉਂਣ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਲੜਕੇ ਨੂੰ ਲੁਧਿਆਣਾ ਬਾਈਪਾਸ ਤੋਂ ਬਰਾਮਦ ਕਰ ਲਿਆ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਅਦ ਬੱਚੇ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਰਾਤ ਨੂੰ ਸੁਪਨਾ ਆਇਆ ਸੀ ਕਿ ਉਸ ਦੀ ਦਾਦੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਈ. ਸੀ. ਯੂ. 'ਚ ਦਾਖਲ ਹੈ ਅਤੇ ਤਾਂ ਉਸ ਨੇ ਆਪਣੀ ਦਾਦੀ ਨੂੰ ਮਿਲਣ ਲਈ ਲੁਧਿਆਣਾ ਜਾਣ ਲਈ ਪੈਸੇ ਉਸ ਨੇ ਸਵੇਰੇ ਹੀ ਘਰੋਂ ਲੈ ਲਏ ਅਤੇ ਜਦੋਂ ਦੁਪਹਿਰੇ ਸਕੂਲੋਂ ਛੁੱਟੀ ਹੋਈ ਉਹ ਲੁਧਿਆਣਾ ਨੂੰ ਬਿਨਾਂ ਕਿਸੇ ਨੂੰ ਦੱਸੇ ਚਲਿਆ ਗਿਆ ਸੀ ਅਤੇ ਉਸ ਨੂੰ ਇਹ ਆਈਡੀਆ ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਵਰਗੇ ਸੀਰੀਅਲਾਂ ਤੋਂ ਮਿਲਿਆ ਅਤੇ ਜਿਸ ਕਾਰਨ ਉਹ ਘਰੋਂ ਚਲਿਆ ਗਿਆ ਸੀ।