ਕੁਲਵੰਤ ਸਿੰਘ ਬੱਬੂ
ਘਨੌਰ, 17 ਸਤੰਬਰ - ਪਿੰਡ ਪਿੱਪਲ ਮੰਘੌਲੀ ਦੇ ਵਸਨੀਕ ਰਣਵੀਰ ਸਿੰਘ ਉਮਰ 45 ਸਾਲ ਦੀ ਲੰਘੀ ਰਾਤ ਤੇਜਧਾਰ ਹਥਿਆਰ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਵਿਚ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੰਘੀ ਰਾਤ ਪਿੰਡ ਦੇ ਹੀ ਦੱਸੇ ਜਾਂਦੇ ਇਕ ਨੌਜਵਾਨ ਸੁਖਵਿੰਦਰ ਸੁੱਖਾ ਨੇ ਕਥਿਤ ਤੌਰ 'ਤੇ ਆਪਣੇ ਸਾਥੀਆਂ ਨਾਲ ਮ੍ਰਿਤਕ ਰਣਵੀਰ ਸਿੰਘ ਦੇ ਚਾਕੂ ਮਾਰਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਲਾਂਕਿ ਉਸਦੇ ਗੁਆਂਢੀ ਅਮਰਜੀਤ ਸਿੰਘ ਨੇ ਆਪਣੇ ਸਾਥੀ ਸਮੇਤ ਮ੍ਰਿਤਕ ਰਣਵੀਰ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਰਾਜਪੁਰਾ ਵਿਖੇ ਲੈਂਦਾ ਗਿਆ, ਪ੍ਰੰਤੂ ਉੱਥੋਂ ਉਸ ਨੂੰ ਮ੍ਰਿਤਕ ਘੌਸ਼ੀਤ ਕਰ ਦਿੱਤਾ ਗਿਆ। ਜਿਸ ਪਿਛੋਂ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਰੱਖਿਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿਚੋਂ ਦੋ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ, ਜਦ ਕਿ ਉਹ ਆਪਣੀ ਪਤਨੀ ਤੇ ਧੀ ਰੋਜ਼ੀ ਨਾਲ ਪਿੰਡ 'ਚ ਹੀ ਰਹਿੰਦਾ ਸੀ ਅਤੇ ਖੇਤੀਬਾੜੀ ਕਰਦਾ ਸੀ।
ਉਕਤ ਮਾਮਲੇ ਦੀ ਜਾਣਕਾਰੀ ਕਰਨੈਲ ਸਿੰਘ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਪੁਲਿਸ ਥਾਣਾ ਘਨੌਰ ਨੂੰ ਦੇ ਦਿੱਤੀ ਹੈ। ਜਿਸ ਸਬੰਧੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਾਰਵਾਈ ਜਾਰੀ ਹੋਣ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਚਾਚਾ ਕਰਨੈਲ ਸਿੰਘ ਪੁੱਤਰ ਮਾਤੂ ਰਾਮ ਵਾਸੀ ਪਿੱਪਲ ਮੰਗੋਲੀ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਣਵੀਰ ਸਿੰਘ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸੰਧਾਰਸੀ ਸਾਈਡ ਤੋਂ (ਕਰਨੈਲ ਸਿੰਘ) ਕੋਲ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਨੇੜੇ ਆਇਆ ਉਹ ਸਿਰ ਤੋਂ ਨੰਗਾ ਸੀ ਉਨ੍ਹਾਂ ਦੱਸਿਆ ਕਿ ਉਸ ਦੇ ਪਿੱਛੇ ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਉਰਫ ਪ੍ਰਿੰਸ ਪੁੱਤਰ ਜਸਵਿੰਦਰ ਸਿੰਘ ਜਿਨ੍ਹਾਂ ਨੇ ਸੰਧਾਰਸੀ ਨੇੜੇ ਉਸ ਨਾਲ ਝਗੜਾ ਕੀਤਾ ਹੈ। ਅਤੇ ਸਿਰ ਤੋਂ ਪਰਨਾ ਵੀ ਉਤਾਰਿਆ ਹੈ ਉਹ ਜਾਨ ਬਚਾ ਕੇ ਮੋਟਰਸਾਈਕਲ ਤੇ ਭੱਜ ਆਇਆ ਹੈ! ਪਰ ਉਸ ਦੇ ਪਿੱਛੇ ਦੋਵੇਂ ਜਾਣੇ ਮੋਟਰਸਾਈਕਲ ਦੇ ਸਾਡੇ ਕੋਲ ਆ ਗਾਏ ਅਤੇ ਰਣਵੀਰ ਸਿੰਘ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਕੁੱਟਮਾਰ ਕਿਉਂ ਕੀਤੀ ਹੈ ਇਸ ਤੋਂ ਪਿੱਛੇ ਦੋ ਤਿੰਨ ਮੋਟਰਸਾਈਕਲ ਉੱਤੇ ਤਿੰਨ ਚਾਰ ਨੌਜਵਾਨ ਲੜਕੇ ਵੀ ਉੱਥੇ ਪਹੁੰਚ ਗਏ ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਕਹਿਣ ਤੇ ਖੁਸ਼ਪ੍ਰੀਤ ਸਿੰਘ ਨੇ ਮੋਟਰਸਾਈਕਲ ਸਟੈਂਡ ਤੇ ਲਗਾ ਕੇ ਆਪਣੇ ਪਿੱਛੇ ਛਪਾਈ ਹੋਈ ਕਿਰਚ ਕੱਢ ਕੇ ਮੇਰੇ ਭਤੀਜੇ ਦੇ ਮਾਰੀ ਜੋ ਉਸ ਦੀ ਖੱਬੀ ਛਾਤੀ ਵਿੱਚ ਲੱਗੀ ਤੇ ਉਹ ਨੀਚੇ ਡਿੱਗ ਪਿਆ ਅਤੇ ਇਸ ਪਿੱਛੋਂ ਅਣਪਛਾਤੇ ਸਾਥੀਆਂ ਨੇ ਰਣਵੀਰ ਸਿੰਘ ਨੂੰ ਮਾਰਨ ਲੱਗੇ ਜਦੋਂ ਤੱਕ ਰੌਲਾ ਪਾਇਆ ਤੇ ਲੋਕ ਇਕੱਠੇ ਹੋਏ ਤਾਂ ਕਥਿਤ ਦੋਸ਼ੀ ਫਰਾਰ ਹੋ ਗਏ! ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨ ਕਥਿਤ ਦੋਸ਼ੀਆਂ ਖਿਲਾਫ ਨਾ' ਤੇ ਤਿੰਨ-ਚਾਰ ਅਣਪਛਾਤੇ ਖਿਲਾਫ਼ ਧਾਰਾ 302,120ਬੀ,148,149 ਆਈ ਪੀ ਐਸ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਮਿ੍ਤਕ ਦੀ ਧੀ ਨੇ ਇਨਸਾਫ਼ ਦੀ ਮੰਗ ਦੇ ਨਾਲ ਨਾਲ ਪੁਲਿਸ ਪ੍ਰਾਸ਼ਸਨ ਤੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਛੱਡਣ ਦੀ ਗੁਹਰ ਲਗਾਈ ਗਈ ਹੈ, ਤਾਂ ਜੋ ਆਮ ਲੋਕਾਂ ਦਾ ਪੁਲਿਸ 'ਤੇ ਭਰੋਸਾ ਬਣਿਆ ਰਿਹ ਸਕੇ।