← ਪਿਛੇ ਪਰਤੋ
ਮਾਨਸਾ, 18 ਸਤੰਬਰ 2019: ਦਿਵਿਆਂਗ (ਅਪੰਗ) ਵਿਅਕਤੀਆਂ ਦੇ ਅਧਿਕਾਰ ਐਕਟ 2106 ਅਧੀਨ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਜ਼ਿਲ੍ਹਾ ਕੋਰਟ ਵੱਲੋ ਕਾਨੂੰਨੀ ਸਰਪਰਸਤ (ਲੀਗਲ ਗਾਰਡੀਅਨ) ਉਪਲੱਬਧ ਕਰਵਾਉਣ ਦੀ ਵਿਵਸਥਾ ਹੈ। ਉਨ੍ਹਾਂ ਦਿਵਿਆਂਗਜਨ ਲਈ ਬੈਂਕ ਵਿੱਚ ਰੈਂਪ, ਵੀਲ ਚੇਅਰ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਲਈ ਹਰ ਹਫ਼ਤੇ ਦੇ ਮੰਗਲਵਾਰ ਅਤੇ ਵੀਰਵਾਰ ਦਿਨ ਨਿਸਚਿਤ ਕੀਤੇ ਗਏ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ.ਲਵਲੀਨ ਬੜਿੰਗ ਵੱਲੋ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ-2016 ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਮੰਤਵ ਬਾਰੇ ਕਮੇਟੀ ਮੈਬਰਾਂ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਸ਼ੋਸਲ ਵਰਕਰ ਤਰਸੇਮ ਚੰਦ ਸੇਮੀ ਅਤੇ ਸੰਜੀਵ ਕੁਮਾਰ ਗੋਇਲ, ਡਾ.ਛਵੀ ਬਜਾਜ ਸਾਮਿਲ ਹੋਏ।
Total Responses : 862