ਨਵੀਂ ਦਿੱਲੀ, 18 ਸਤੰਬਰ 2019 - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ 'ਤੇ ਵਧਦੇ ਜਾ ਰਹੇ ਵਿਵਾਦ 'ਤੇ ਆਪਣੀ ਸਫਾਈ ਦਿੱਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀਂ ਕਹੀ, ਬਲਕਿ ਮਾਂ ਬੋਲੀ ਤੋਂ ਬਾਅਦ ਹਿੰਦੀ ਸਿੱਖਣ ਦੀ ਗੱਲ ਕਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਉਹ ਖੁਦ ਇੱਕ ਗੈਰ ਹਿੰਦੀ ਸੂਬੇ (ਗੁਜਰਾਤ) ਤੋਂ ਹਨ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਇਸ ਬਿਆਨ 'ਤੇ ਰਾਜਨੀਤੀ ਕਰਨੀ ਹੈ, ਉਹ ਰਾਜਨੀਤੀ ਕਰ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ 'ਤੇ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਫਿਲਮੀ ਅਦਾਕਾਰ ਰਜਨੀਕਾਂਤ, ਡਜ਼ੀਐੱਮਕੇ ਪ੍ਰਮੁੱਖ ਐੱਮ ਸਟਾਲਿਨ, ਕਮਲ ਹਸਨ ਅਤੇ ਕਾਂਗਰਸ ਦੇ ਰਾਹੁਲ ਗਾਂਧੀ ਵੀ ਵਿਰੋਧ ਕਰ ਚੁੱਕੇ ਹਨ।